ਇਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਜਨਤਕ ਪ੍ਰਦਰਸ਼ਨਾਂ ਅਤੇ ਕਰੋਨਾ ਐਮਰਜੈਂਸੀ ਦੌਰਾਨ ਜਾਪਾਨ ਦੀ ਰਾਜਧਾਨੀ ਟੋਕਿਓ ਦੇ ਨੈਸ਼ਨਲ ਸਟੇਡੀਅਮ ਵਿੱਚ ਓਲੰਪਿਕਸ ਦੀ ਸ਼ੁਰੂਆਤ ਹੋ ਗਈ।

ਓਲੰਪਿਕਸ-2020 ਦੀ ਉਲਟੀ ਗਿਣਤੀ ਬਾਅਦ ਨੈਸ਼ਨਲ ਸਟੇਡੀਅਮ ਵਿੱਚ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਕਲਾਕਾਰਾਂ ਨੇ ਸਟੇਜ ’ਤੇ ਲਾਈਟ ਸ਼ੋਅ ਵਿੱਚ ਜਾਨਦਾਰ ਪੇਸ਼ਕਾਰੀ ਦਿੱਤੀ।

ਉਦਘਾਟਨ ਸਮਾਰੋਹ ਪਰੇਡ ਵਿਚ ਭਾਰਤੀ ਟੁਕੜੀ 21ਵੇਂ ਨੰਬਰ ’ਤੇ ਰਹੀ। ਕੋਵਿਡ ਪ੍ਰੋਟੋਕੋਲ ਦੇ ਕਾਰਨ ਪਰੇਡ ਵਿਚਲੀ ਭਾਰਤੀ ਟੁਕੜੀ ਵਿਚ ਸਿਰਫ 22 ਅਥਲੀਟ ਅਤੇ 6 ਅਧਿਕਾਰੀ ਸ਼ਾਮਲ ਹੋਏ।

ਦਸ ਦੇਈਏ ਕਿ23 ਜੁਲਾਈ ਤੋਂ 8 ਅਗਸਤ ਤਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ 206 ਦੇਸ਼ਾਂ ਤੋਂ ਕਰੀਬ 11 ਹਜ਼ਾਰ ਤੋਂ ਜ਼ਿਆਦਾ ਐਥਲੀਟ 33 ਖੇਡਾਂ ਦੀ 399 ਮੁਕਾਬਲਿਆਂ ਵਿਚ ਤਮਗੇ ਜਿੱਤਣ ਲਈ ਆਪਣੀ ਜ਼ੋਰ ਅਜਮਾਇਸ਼ ਕਰਨਗੇ।

Spread the love