ਵਿਸ਼ਵ ਦੇ ਕਈ ਦੇਸ਼ਾਂ ‘ਚ ਕੁਦਰਤ ਦਾ ਕਹਿਰ ਸਿੱਖਰਾਂ ‘ਤੇ ਹੈ। ਇੱਕ ਪਾਸੇ ਜਰਮਨੀ ਤੇ ਬੈਲਜ਼ੀਅਮ ਹੈ ਜਿੱਥੇ ਹੜ ਨੇ ਭਾਰੀ ਤਬਾਹੀ ਮਚਾਈ ਹੁਣ ਖ਼ਬਰ ਚੀਨ ਤੋਂ ਹੈ ਜਿੱਥੇ ਭਿਆਨਕ ਹੜ੍ਹ ਨਾਲ 25 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਲੱਖਾਂ ਲੋਕ ਬੇਘਰ ਹੋ ਗਏ।

ਚੀਨੀ ਮੀਡੀਆ ਅਨੁਸਾਰ ਮਰਨ ਵਾਲਿਆ ਦਾ ਅੰਕੜਾ ਵਧ ਸਕਦੈ। ਹੁਣ ਤੱਕ 12 ਲੱਖ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਤ ਹੋਏ ਹਨ ਤੇ 1.60 ਲੱਖ ਲੋਕਾਂ ਨੂੰ ਬਚਾਇਆ ਗਿਆ ਹੈ।

ਉੱਧਰ ਹੇਨਾਨ ਦੀ ਰਾਜਧਾਨੀ ਜ਼ੇਂਗਜ਼ੂ ਦੇ ਸਬਵੇ ਸਟੇਸ਼ਨ ‘ਤੇ ਅਚਾਨਕ ਪਾਣੀ ਭਰ ਜਾਣ ਕਾਰਨ 500 ਤੋਂ ਜ਼ਿਆਦਾ ਯਾਤਰੀ ਇੱਥੇ ਫਸ ਗਏ।ਸਥਿਤੀ ਗੰਭੀਰ ਹੋਣ ਤੋਂ ਬਾਅਦ ਬਚਾਅ ਟੀਮਾਂ ਭੇਜੀਆਂ ਗਈਆਂ।

ਇਸੇ ਤਰ੍ਹਾਂ ਜ਼ਮੀਨਦੋਜ਼ ਸਬਵੇਅ ਸਟੇਸ਼ਨ ਵਿਚ ਫਸੇ 500 ਤੋਂ ਵੱਧ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ 12 ਵਿਅਕਤੀਆਂ ਦੀ ਮੌਤ ਹੋ ਗਈ।ਹੜ੍ਹ ਤੋਂ ਪ੍ਰਭਾਵਤ ਹੈਨਾਨ ਤੋਂ ਹੁਣ ਤੱਕ 1 ਲੱਖ ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ।

ਸਥਿਤੀ ਇੰਨੀ ਮਾੜੀ ਹੈ ਕਿ ਬਚਾਅ ਟੀਮਾਂ ਦੀ ਵੀ ਘਾਟ ਹੈ। ਅਜਿਹੀ ਸਥਿਤੀ ਵਿੱਚ 3 ਹਜ਼ਾਰ ਚੀਨੀ ਫ਼ੌਜੀ ਜਵਾਨ ਅਤੇ 2 ਹਜ਼ਾਰ ਅੱਗ ਬੁਝਾਉਣ ਵਾਲੇ ਕਰਮਚਾਰੀ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।

ਰਿਕਾਰਡ ਮੀਂਹ ਪੈਣ ਕਾਰਨ ਕੇਂਦਰੀ ਚੀਨ ਵਿਚ ਸਥਿਤ ਹੇਨਾਨ ਸੂਬੇ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ ਇਕ ਹਜ਼ਾਰ ਸਾਲਾਂ ਵਿਚ ਇਸ ਵਾਰ ਸਭ ਤੋਂ ਵੱਧ ਵਰਖਾ ਦੱਸੀ ਜਾ ਰਹੀ ਹੈ।

ਭਾਰੀ ਬਾਰਸ਼ ਨੇ ਡੈਮ ਅਤੇ ਨਦੀ ਦੇ ਕਿਨਾਰਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਜ਼ਮੀਨ ਖਿਸਕਣ ਕਾਰਣ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ।

ਚਰਚਾ ਇਹ ਵੀ ਹੈ ਕਿ ਚੀਨ ਹਰ ਸਾਲ ਆਉਣ ਵਾਲੇ ਤਬਾਹਕੁੰਨ ਹੜ੍ਹਾਂ ਨੂੰ ਰੋਕਣ ਲਈ ਆਪਣੇ ਵਿਸ਼ਾਲ ਡੈਮ ਨੈਟਵਰਕ ਦੀ ਵਰਤੋਂ ਕਰ ਰਿਹਾ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ, ਹੜ੍ਹਾਂ ਨੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਹਜ਼ਾਰਾਂ ਘਰਾਂ ਨੂੰ ਡੋਬ ਦਿੱਤਾ ਹੈ।

Spread the love