ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਮੌਜੂਦਾ ਸਮੇਂ ‘ਚ ਫ਼ਿਲਮਾਂ ਦੀ ਰਿਲੀਜ਼ਿੰਗ ‘ਤੇ ਰੋਕ ਲੱਗੀ ਹੈ ,ਪਰ ਪੰਜਾਬੀ ਫ਼ਿਲਮਾਂ ਦਾ ਬਣ ਕੇ ਤਿਆਰ ਹੋਣਾ ਤੇ ਵੱਡੇ ਬਜਟ ਵਾਲੀਆਂ ਵੱਡੀਆਂ ਫ਼ਿਲਮਾਂ ਦਾ ਐਲਾਨ ਹਰ ਰੋਜ਼ ਹੋ ਰਿਹਾ ਹੈ। ਇਸ ਦੇ ਹੀ ਚਲਦਿਆਂ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਵਿੱਚ ਜਲਦ ਇਕ ਹੋਰ ਫਿਲਮ ਦੀ ਸ਼ੂਟਿੰਗ ਕਰਦੀ ਨਜ਼ਰ ਆ ਸਕਦੀ ਹੈ। ਤਸਵੀਰ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ।

ਡਾਇਰੈਕਟਰ ਜਗਦੀਪ ਸਿੱਧੂ ਆਪਣੇ ਪ੍ਰਸ਼ੰਸਕਾਂ ਨੂੰ ਬੈਕ-ਟੂ-ਬੈਕ ਸਰਪ੍ਰਾਈਜ਼ ਦੇ ਰਹੇ ਹਨ।ਜਗਦੀਪ ਦੀ ਅਗਲੀ ਫ਼ਿਲਮ ‘ਮੋਹ’ ਲਈ ਲੀਡ ਫੀਮੇਲ ਫੇਸ ਦੀ ਸਿਲਕੈਸ਼ਨ ਤੇ ਅਨਾਊਸਮੈਂਟ ਹੋ ਚੁੱਕੀ ਹੈ। ਸਰਗੁਣ ਮਹਿਤਾ ਫ਼ਿਲਮ ਦੇ ਲੀਡ ‘ਚ ਨਜ਼ਰ ਆਵੇਗੀ । ਪੰਜਾਬੀ ਗਾਇਕ ਗਿਤਾਜ਼ ਬਿੰਦਰਖੀਆ ਦੇ ਆਪੋਜ਼ਿਟ ਸਰਗੁਣ ਮਹਿਤਾ ਨਜ਼ਰ ਆਉਣ ਵਾਲੀ ਹੈ। ਜਗਦੀਪ ਸਿੱਧੂ ਨੇ ਆਪਣੀ ਫ਼ਿਲਮ ‘ਮੋਹ’ ਦਾ ਐਲਾਨ ਕੁਝ ਸਮਾਂ ਪਹਿਲਾਂ ਹੀ ਕੀਤਾ ਸੀ। ਉਸ ਵੇਲੇ ਇਸ ਫ਼ਿਲਮ ਲਈ ਸਿਰਫ ਗਿਤਾਜ਼ ਬਿੰਦਰਖੀਆ ਦਾ ਨਾਮ ਹੀ ਸਾਹਮਣੇ ਆਇਆ ਸੀ।

ਹੁਣ ਸਰਗੁਣ ਮਹਿਤਾ ਦਾ ਨਾਮ ਵੀ ਇਸ ਫ਼ਿਲਮ ਲਈ ਸ਼ਾਮਲ ਹੋ ਗਿਆ ਹੈ। ਇਸ ਫ਼ਿਲਮ ਨੂੰ ਜਗਦੀਪ ਹੀ ਡਾਇਰੈਕਟ ਕਰ ਰਹੇ ਹਨ। ਗਿਤਾਜ਼ ਦੀ ਗਾਇਕ ਦੇ ਤੌਰ ‘ਤੇ ਇੰਡਸਟਰੀ ‘ਚ ਪਛਾਣ ਬਣੀ ਹੋਈ ਹੈ। ਗਿਤਾਜ਼ ਨੇ ਇਸ ਤੋਂ ਪਹਿਲਾਂ ਸਾਲ 2013 ‘ਚ ਫ਼ਿਲਮ ‘Just U & Me’ ਕੀਤੀ ਸੀ।

ਉਸ ਵੇਲੇ ਜਗਦੀਪ ਸਿੱਧੂ ਨੇ ਇਸ ਫ਼ਿਲਮ ਦੇ ਡਾਇਲਾਗਸ ਲਿਖੇ ਸਨਰਿਪੋਰਟਾਂ ਮੁਤਾਬਕ ਜਗਦੀਪ ਦੀ ਇਹ ਫ਼ਿਲਮ ਗਿਤਾਜ਼ ਦੇ ਪਿਤਾ ਮਰਹੂਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ਨਾਲ ਜੁੜੀ ਹੋ ਸਕਦੀ ਹੈ। ਫਿਲਹਾਲ ਇਸ ਫ਼ਿਲਮ ਦੀ ਬਾਕੀ ਕਾਸਟ ਤੇ ਰਾਈਟਰ ਬਾਰੇ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਪਹਿਲਾ ਵੀ ਸਰਗੁਣ ਮਹਿਤਾ ਕਈ ਮੁਖ ਕਿਰਦਾਰ ਨਿਭਾ ਚੁਕੀ ਹੈਂ ਤੇ ਫਿਰ ਜਲਦੀ ਹੋਰ ਨਵੀ ਫਿਲਮ ਵਿੱਚ ਕੰਮ ਕਰਦੀ ਨਜ਼ਰ ਆਵੇਗੀ , ਜਿਸ ਦੀ ਤਸਵੀਰ ਜਗਦੀਪ ਨੇ ਤਸਵੀਰ ਸਾਂਝੀ ਕੀਤੀ ਹੈਂ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋ ਰਹੀ ਹੈਂ। ਕਿਸ ਫਿਲਮ ਚ ਨਜ਼ਰ ਆਵੇਗੀ ਸਰਗੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।।

Spread the love