ਲੁਧਿਆਣਾ ਦਾ ਸਿਵਲ ਹਸਪਤਾਲ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਸਿਵਲ ਹਸਪਤਾਲ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸ ਦਈਏ ਸਿਵਲ ਹਸਪਤਾਲ ਵਿੱਚ ਇਮਾਰਤ ਦੀ ਸਫ਼ਾਈ ਦੌਰਾਨ ਦਵਾਈਆਂ ਦੀ ਮਿਨੀ ਵੱਡੀ ਖੇਪ ਮਿਲੀ ਹੈ ਜਿਸ ਵਿੱਚ ਜ਼ਿਆਦਾਤਰ ਦਵਾਈਆਂ ਲੰਘੀ ਮਿਤੀ (Expiry Date) ਦੀਆਂ ਹਨ।

ਇੰਨਾ ਹੀ ਨਹੀਂ ਵੱਡੀ ਤਾਦਾਦ ਵਿੱਚ ਖਾਲੀ ਸਰਿੰਜਾਂ ਇੰਜੈਕਸ਼ਨ ਦਵਾਈਆਂ ਦੇ ਡੱਬੇ ਕਚਰੇ ਦੇ ਢੇਰ ‘ਚ ਬਰਾਮਦ ਹੋਏ ਹਨ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਹਤ ਮਹਿਕਮੇ ਨੂੰ ਕਿੰਨਾ ਵੱਡਾ ਨੁਕਸਾਨ ਹੋਇਆ ਹੈ। ਇਹ ਦਵਾਈਆਂ ਪੰਜਾਬ ਸਿਹਤ ਮਹਿਕਮੇ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਸਮੇਂ ਸਮੇਂ ਸਿਰ ਮੁਹੱਈਆ ਸਟਾਕ ਦੇ ਰੂਪ ਵਿੱਚ ਕਰਾਈਆਂ ਜਾਂਦੀਆਂ ਹਨ। ਜਿਸ ਦਾ ਪੂਰਾ ਵੇਰਵਾ ਸਬੰਧਤ ਹਸਪਤਾਲ ਨੂੰ ਦੇਣਾ ਪੈਂਦਾ ਹੈ ਪਰ ਹਸਪਤਾਲ ਨੇ ਇਹ ਮੁਫ਼ਤ ਦਵਾਈਆਂ ਮਰੀਜ਼ਾਂ ਨੂੰ ਤਾਂ ਨਹੀਂ ਵੰਡੀਆਂ ਪਰ ਹੁਣ ਕਚਰੇ ਦੇ ਢੇਰ ਵਿੱਚ ਜ਼ਰੂਰ ਸੁੱਟ ਦਿੱਤੀਆਂ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਦੀ ਮਿਤੀ ਲੰਘ ਚੁੱਕੀ ਹੈ ਤੁਹਾਨੂੰ ਦੱਸ ਦਈਏ ਜੋ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ ਉਹ ਸਾਰੀਆਂ ਹੀ 5-5 6-6 ਸਾਲ ਪੁਰਾਣੀਆਂ ਹੈ। ਜਿਸ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਜਦੋਂ ਇਸ ਬਾਰੇ ਮਾਮਲੇ ਬਾਰੇਦੇ ਐਸਐਮਓ (SMO) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਲਦ ਜਾਂਚ ਕਰਵਾਈ ਜਾਵੇਗੀ।

Spread the love