ਟੋਕੀਓ ਓਲੰਪਿਕਸ ਦਾ ਰਸਮੀਂ ਉਦਘਾਟਣ ਹੋ ਗਿਆ। ਉਦਘਾਟਨ ਸਮਾਰੋਹ ਵਿੱਚ ਭਾਰਤੀ ਟੀਮ ਮਾਰਚ ਪਾਸਟ ਲਈ 25 ਮੈਂਬਰ ਸ਼ਾਮਲ ਹੋਏ। ਖ਼ਾਸ ਗੱਲ ਇਹ ਰਹੀ ਕੀ ਓਲੰਪਿਕ ਸਟੇਡੀਅਮ ‘ਚ ਝੰਡਾ ਬਰਦਾਰ ਮੁੱਕੇਬਾਜ਼ ਐੱਮ.ਸੀ. ਮੈਰੀ ਕਾਮ ਅਤੇ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਟੀਮ ਦੀ ਐਂਟਰੀ ਹੋਈ।

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਮੈਰੀ ਕੌਮ ਨੇ ਟੀਮ ਦੀ ਅਗਵਾਈ ਕੀਤੀ। ਇਤਿਹਾਸ ਵਿੱਚ ਦੂਜੀ ਵਾਰ ਓਲੰਪਿਕ ਖੇਡਾਂ ਵਿੱਚ ਆਈ.ਓ.ਸੀ. ਸ਼ਰਨਾਰਥੀ ਓਲੰਪਿਕ ਟੀਮ ਹਿੱਸਾ ਲੈ ਰਹੀ ਹੈ। ਟੀਮ ਦੀ ਅਗਵਾਈ ਤੈਰਾਕ ਯੁਸਰਾ ਮਰਦਿਨੀ ਅਤੇ ਮੈਰਾਥਨ ਦੌੜਾਕ ਤਚਲੋਵਿਨੀ ਗੇਬ੍ਰਿਯਸ ਨੇ ਕੀਤੀ। ਐਥਲੀਟਾਂ ਦੀ ਪਰੇਡ ਸ਼ੁਰੂ ਗ੍ਰੀਕ ਓਲੰਪਿਕ ਟੀਮ ਨੇ ਨੈਸ਼ਨਲ ਸਟੇਡੀਅਮ ਵਿੱਚ ਮਾਰਚ ਦੀ ਅਗਵਾਈ ਕੀਤੀ।

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਮੰਤਰਾਲਾ ਵਿੱਚ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ‘ਚ ਉਦਘਾਟਨ ਸਮਾਰੋਹ ਦੇਖਣ ਲਈ ਮੌਜੂਦ ਸਨ। ਉਨ੍ਹਾਂ ਦੇ ਨਾਲ ਓਲੰਪਿਕ ਤਗਮਾ ਜੇਤੂ ਯੋਗੇਸ਼ਵਰ ਦੱਤ ਅਤੇ ਕਰਣਮ ਮੱਲੇਸ਼ਵਰੀ ਵੀ ਮੌਜੂਦ ਹਨ।

ਇਸ ਦੌਰਾਨ ਅਨੁਰਾਗ ਠਾਕੁਰ ਨੇ ਕਿਹਾ ਕਿ ਮਨੋਬਲ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਟੋਕੀਓ ਓਲੰਪਿਕ ਵਿਚ ਰਵਾਨਾ ਹੋਣ ਤੋਂ ਪਹਿਲਾਂ ਬਹੁਤ ਸਾਰੇ ਐਥਲੀਟ ਨਾਲ ਖੁਦ ਗੱਲ ਕੀਤੀ। ਕਿਸੇ ਵੀ ਖਿਡਾਰੀ ਲਈ ਉਹ ਬਹੁਤ ਵੱਡਾ ਪਲ ਹੈ।

Spread the love