ਟੋਕੀਓ ਓਲੰਪਿਕਸ (Tokyo olympics) ਦੇ ਉਦਘਾਟਨ ਸਮਾਰੋਹ (Opening Ceremony) ਦੀ ਸ਼ੁਰੂਆਤ ਟੋਕੀਓ (Tokyo) ਦੇ ਜਾਪਾਨ ਨੈਸ਼ਨਲ ਸਟੇਡੀਅਮ (Japan National Stadium) ‘ਚ ਹੋ ਗਈ ਹੈ। ਕਰੋਨਾ ਮਹਾਂਮਾਰੀ (Corona pendamic) ਕਰਕੇ ਇਸ ਦਾ ਆਯੋਜਨ ਇੱਕ ਸਾਲ ਬਾਅਦ ਕਾਫ਼ੀ ਦੇਰੀ ਨਾਲ ਹੋ ਰਿਹਾ ਹੈ।

23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ 206 ਦੇਸ਼ਾਂ (206 Country) ਤੋਂ ਤਕਰੀਬਨ 11 ਹਜ਼ਾਰ ਤੋਂ ਜ਼ਿਆਦਾ ਐਥਲੀਟ (Athlete) 33 ਖੇਡਾਂ ਦੀ 339 ਮੁਕਾਬਲਿਆਂ ਵਿੱਚ ਤਗਮਾ ਜਿੱਤਣ ਲਈ ਆਪਣਾ ਦਮਖਮ ਲਿਆਉਣਗੇ।

ਦੱਸ ਦਈਏ ਕਿ ਮਹਾਂਮਾਰੀ ਕਰਕੇ ਟੋਕੀਓ ਵਿੱਚ ਐਮਰਜੈਂਸੀ ਲਾਗੂ ਹੈ। ਅਜਿਹੇ ਹਾਲਾਤਾਂ ਵਿੱਚ ਓਲੰਪਿਕ ਦੇ ਉਦਘਾਟਨ ਸਮਾਰੋਹ ਵਿੱਚ ਕੋਈ ਦਰਸ਼ਕ ਮੌਜੂਦ ਨਹੀਂ ਹੈ। ਇਸ ਦੌਰਾਨ ਸਿਰਫ 900 ਅਧਿਕਾਰੀ ਅਤੇ ਪੱਤਰਕਾਰ ਉਥੇ ਮੌਜੂਦ ਸਨ ।

Spread the love