ਲਗਾਤਾਰ ਵਧ ਰਹੀ ਜੰਗਲੀ ਅੱਗ ਨੂੰ ਦੇਖਦੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਵੱਡਾ ਫੈਸਲਾ ਲਿਆ। ਸਰਕਾਰ ਨੇ ਫੈਸਲਾ ਲੈਂਦਿਆਂ ‘ਐਮਰਜੈਂਸੀ ਵਾਲੇ ਹਾਲਾਤਾਂ’ ਦਾ ਐਲਾਨ ਕੀਤਾ ਹੈ।

ਜਨਤਕ ਸੁਰੱਖਿਆ ਮੰਤਰੀ ਅਤੇ ਅਟਾਰਨੀ ਜਨਰਲ ਮਾਈਕ ਫਾਰਨਵਰਥ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਐਮਰਜੈਂਸੀ ਪੂਰੇ ਸੂਬੇ ਵਿਚ ਲਾਗੂ ਹੋ ਗਈ ਹੈ ਜੋ ਕਿ ਅਗਲੇ 14 ਦਿਨ ਤਕ ਜਾਰੀ ਰਹੇਗੀ ਅਤੇ ਲੋੜ ਪੈਣ ਤੇ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ।

ਦੱਸ ਦੇਈਏ ਕਿ ਅੱਗ ਕਾਰਨ ਹਜਾਰਾਂ ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ।

ਨਿਊ ਬਰਾਊਂਸਵਿਕ ਅਤੇ ਕਿਊਬਿਕ ਤੋਂ ਆਏ ਹੋਏ ਹਜ਼ਾਰਾਂ ਫਾਇਰਫਾਈਟਰ ਦਿਨ ਰਾਤ ਮਿਹਨਤ ਕਰ ਰਹੇ ਹਨ ਜਦਕਿ ਮੈਕਸੀਕੋ ਤੋਂ ਵੀ 100 ਫਾਇਰ ਫਾਇਟਰਾਂ ਦੀ ਇਕ ਟੀਮ ਇਸ ਹਫਤੇ ਅੰਦਰ ਮਦਦ ਲਈ ਪਹੁੰਚ ਜਾਵੇਗੀ।

ਸੂਬਾ ਸਰਕਾਰ ਨੇ ਨਾਜੁਕ ਹਾਲਾਤਾਂ ਨਾਲ ਨਜਿੱਠਣ ਲਈ ਹਿਦਾਇਤਾਂ ਦੀ ਇਕ ਲਿਸਟ ਵੀ ਜਾਰੀ ਕੀਤੀ ਹੈ।

Spread the love