ਗੁਰੂ ਪੂਰਨਿਮਾ ਦਾ ਮਹੱਤਵ

ਭਾਰਤੀ ਸੱਭਿਅਤਾ ‘ਚ ਗੁਰੂਆਂ ਦਾ ਵਿਲੱਖਣ ਮਹੱਤਵ ਹੈ। ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਗੁਰੂ ਦੇ ਦੱਸੇ ਮਾਰਗ ਨਾਲ ਹੀ ਸੰਭਵ ਹੁੰਦਾ ਹੈ ਕਿਉਂਕਿ ਇੱਕ ਗੁਰੂ ਹੀ ਹੁੰਦਾ ਹੈ ਜੋ ਆਪਣੇ ਸੇਵਕ ਨੂੰ ਗ਼ਲਤ ਰਾਹ ‘ਤੇ ਜਾਣ ਤੋਂ ਰੋਕਦੇ ਹਨ ਤੇ ਸਹੀ ਰਾਹ ‘ਤੇ ਜਾਣ ਲਈ ਪ੍ਰੇਰਿਤ ਕਰਦੇ ਹਨ। ਇਸ ਵਜ੍ਹਾ ਨਾਲ ਗੁਰੂਆਂ ਦੇ ਸਨਮਾਨ ‘ਚ ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਿਮਾ ਵਾਲੇ ਦਿਨ ਗੁਰੂ ਪੂਰਨਿਮਾ ਦਾ ਪੁਰਬ ਮਨਾਇਆ ਜਾਂਦਾ ਹੈ।

ਪੂਜਾ ਵਿਧੀ

ਸਵੇਰੇ-ਸਵੇਰੇ ਘਰ ਦੀ ਸਫ਼ਾਈ ਕਰ ਕੇ ਇਸ਼ਨਾਨ ਆਦਿ ਨਬੇੜ ਕੇ ਪੂਜਾ ਦਾ ਸੰਕਲਪ ਲਓ। ਕਿਸੇ ਸਾਫ਼-ਸੁਥਰੀ ਜਗ੍ਹਾ ‘ਤੇ ਸਫੈਦ ਕੱਪੜਾ ਵਿਛਾ ਕੇ ਉਸ ‘ਤੇ ਵਿਆਸ-ਪੀਠ ਦਾ ਨਿਰਮਾਣ ਕਰੋ। ਗੁਰੂ ਦੀ ਮੂਰਤੀ ਸਥਾਪਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਚੰਦਨ, ਰੋਲੀ, ਫੁੱਲ, ਫਲ ਤੇ ਪ੍ਰਸ਼ਾਦ ਆਦਿ ਭੇਟ ਕਰੋ। ਇਸ ਤੋਂ ਬਾਅਦ ਵਿਆਸਜੀ, ਸ਼ੁੱਕਰ ਦੇਵ ਜੀ, ਸ਼ੰਕਰਾਚਾਰਿਆ ਜੀ ਆਦਿ ਗੁਰੂਆਂ ਨੂੰ ਯਾਦ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਮੰਤਰ ਉਚਾਰਨ ਕਰਨਾ ਚਾਹੀਦਾ ਹੈ।

Spread the love