ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ‘ਤੇ ਅਕਾਲੀ ਦਲ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਤੰਜ ਕੱਸੇ ਹਨ।

ਮਜੀਠੀਆ ਨੇ ਤੰਜ ਕੱਸਦਿਆਂ ਸਿੱਧੂ ਨੂੰ ਵਧਾਈ ਦਿੱਤੀ ਅਤੇ ਕਿਹਾ ਪੰਜਾਬ ਦੇ ਸਾਰੇ ਮੁੱਦੇ ਉਥੇ ਹੀ ਹਨ ਅਤੇ ਆਪਣੀ ਮੌਕਾ ਪ੍ਰਸਤੀ ਦੇ ਚਲਦਿਆਂ ਸਰਕਾਰ ਦੀ ਕਾਰਗੁਜਾਰੀ ਦੇ ਖ਼ਿਲਾਫ਼ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਸਰਕਾਰ ਦੇ ਹੋਰਨਾਂ ਮੰਤਰੀ ਪ੍ਰਧਾਨਗੀ ਦੀ ਖੁਸ਼ੀ ਮਨਾ ਰਹੇ ਹਨ ਅਤੇ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ‘ਤੇ ਬਾਬਾ ਰਾਮ ਰਹੀਮ ,ਰਾਧੇ ਮਾਂ ਦਾ ਅਸ਼੍ਰੀਵਾਦ ਹੈ । ਉਹ ਇੱਕ ਅਜਿਹੇ ਮੌਕਾ ਪ੍ਰਸਤ ਹਨ ਕਿ ਜਦ ਅਕਾਲੀ ਭਾਜਪਾ ਦੀ ਸਰਕਾਰ ਸੀ ਤਾਂ ਸੱਤਾ ‘ਚ ਲਾਭ ਲਏ ਅਤੇ ਕਦੇ ਕਾਂਗਰਸ ਨੂੰ ਬਦਨਾਮ ਕਹਿਣ ਵਾਲੇ ਅੱਜ ਉਸੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬਣੇ ਹਨ ਅਤੇ ਹੁਣ ਲੋਕ ਇਸ ਸਚਾਈ ਨੂੰ ਸਮਝ ਚੁਕੇ ਹਨ ਅਤੇ ਹੁਣ ਅੱਜ ਹਰ ਵਰਗ ਦੁਖੀ ਹੈ ਸਰਕਾਰੀ , ਮੁਲਾਜ਼ਮ ,ਬੇਰੋਜਗਾਰ ਅਤੇ ਕਿਸਾਨ ਸੜਕਾਂ ‘ਤੇ ਹਨ ਅਤੇ ਉਹਨਾਂ ਸਭ ਨਾਲ ਕਾਂਗਰਸ ਨੇ ਝੂਠੇ ਵਾਅਦੇ ਕੀਤੇ । ਤੇ ਹੁਣ ਆਪਣੀ ਹੀ ਸਰਕਾਰ ਨਾਲ ਖੜੇ ਹੋ ਨਵਜੋਤ ਸਿੱਧੂ ਇਹ ਸ਼ਬਦੀ ਲੜਾਈ ਨਾਲ ਇਹਨਾਂ ਮੁੱਦਿਆਂ ਦਾ ਹੱਲ ਨਹੀਂ ਹੋਣਾ ਅਤੇ ਪੰਜਾਬ ਦੇ ਲੋਕ ਵੀ ਹੁਣ ਇਹਨਾਂ ਦੇ ਝਾਂਸੇ ‘ਚ ਨਹੀਂ ਆਉਣ ਵਾਲੇ ‘

Spread the love