ਕਿਸਾਨੀ ਅੰਦੋਲਨ ਨੂੰ ਅੱਜ 8 ਮਹੀਨੇ ਪੂਰੇ ਹੋ ਚੁਕੇ ਹਨ, ਪਰ ਕਿਸਾਨ ਅੰਦੋਲਨ ਉਸੇ ਤਰਾਂ ਚੜ੍ਹਦੀਕਲਾ ਦੇ ਵਿੱਚ ਚੱਲ ਰਿਹਾ ਹੈ ਜੇ ਗੱਲ ਕਰੀਏ ਕਿਸਾਨਾਂ ਵੱਲੋਂ ਜੰਤਰ ਮੰਤਰ ‘ਤੇ ਕਿਸਾਨ ਸੰਸਦ ਦੀ ਤਾਂ ਅੱਜ ਅੰਦੋਲਨ ਦੇ 8 ਮਹੀਨੇ ਪੂਰੇ ਹੋਣ ‘ਤੇ ਅੱਜ ਔਰਤਾਂ ਨੇ ਜੰਤਰ ਮੰਤਰ ‘ਤੇ ਸੰਸਦ ਚਲਾਈ ਤੇ ਖੇਤੀਬਾੜੀ ਕਾਨੂੰਨਾਂ ਦੇ ਤਮਾਮ ਪਹਿਲੂਆਂ ‘ਤੇ ਆਪਣੀ ਰਾਏ ਜ਼ਾਹਿਰ ਕੀਤੀ।

ਮਹਿਲਾ ਕਿਸਾਨ ਸੰਸਦ ਵਿੱਚ 200 ਕਿਸਾਨ ਨੁਮਾਇੰਦੇ ਸ਼ਾਮਿਲ ਹੋਏ। ਇਨ੍ਹਾਂ ਵਿੱਚ ਪੰਜਾਬ ਦੀਆਂ 100 ਜਦਕਿ ਹੋਰ ਰਾਜਾਂ ਤੋਂ 100 ਮਹਿਲਾ ਪ੍ਰਤੀਨਿਧੀਆਂ ਸ਼ਾਮਿਲ ਹੋਈਆਂ।ਇਸ ਦੌਰਾਨ ਤਿੰਨ ਸੈਸ਼ਨਾਂ ਵਿੱਚ ਪ੍ਰਧਾਨ ਤੇ ਉਪ-ਪ੍ਰਧਾਨ ਵੀ ਮਹਿਲਾਵਾਂ ਹੀ ਬਣੀਆਂ। ਇਨ੍ਹਾਂ ਮਹਿਲਾ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਦਿਖਾਉਣਗੀਆਂ ਕਿ ਕਿਸ ਤਰ੍ਹਾਂ ਔਰਤਾਂ ਕਿਸਾਨੀ ਸੰਸਦ ਨੂੰ ਚਲਾਉਂਦੀਆਂ ਨੇ। ਇਨ੍ਹਾਂ ਔਰਤਾਂ ਨੇ ਮੋਦੀ ਸਰਕਾਰ ਨੂੰ ਸਖਤ ਸ਼ਬਦਾਂ ‘ਚ ਚਿਤਾਵਨੀ ਵੀ ਦਿੱਤੀ ਕਿ ਸਰਕਾਰ ਮਨ ਚੋਂ ਭੁਲੇਖੇ ਕੱਢ ਦੇਵੇ ਕਿ ਅੰਦੋਲਨਕਾਰੀ ਆਪਣੇ ਹੱਕ ਲਏ ਬਿਨਾਂ ਮੁੜ ਜਾਣਗੇ।

Spread the love