ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਰਕਾਰ ਦੇ 2 ਸਾਲਾਂ ਦੇ ਜਸ਼ਨ ਦੇ ਮੌਕੇ ‘ਤੇ ਇੱਕ ਪ੍ਰੋਗਰਾਮ ‘ਚ ਇਹ ਫ਼ੈਸਲਾ ਲਿਆ।

ਸੋਮਵਾਰ ਨੂੰ ਆਪਣੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਮੌਕੇ BS Yediyurappa ਨੇ ਇੱਕ ਪ੍ਰੋਗਰਾਮ ਕਰਵਾਇਆ ਸੀ ਤੇ ਇਸੇ ਮੌਕੇ ਉਨ੍ਹਾਂ ਆਪਣਾ ਅਹੁਦਾ ਛੱਡਣ ਦਾ ਐਲਾਨ ਵੀ ਕਰ ਦਿੱਤਾ।

ਇਸ ਦੌਰਾਨ BS Yediyurappa ਭਾਵੁਕ ਵੀ ਹੋਏ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਅਗਨੀ ਪ੍ਰੀਖਿਆ ‘ਚੋਂ ਲੰਘਿਆ ਤੇ ਪਾਰਟੀ ਨੂੰ ਇੱਥੇ ਤੱਕ ਪਹੁੰਚਾਇਆ। ਦੱਸ ਦੇਈਏ ਕਿ ਪਾਰਟੀ ਹਾਈਕਮਾਂਡ ਵੀ ਚਾਹੁੰਦੀ ਸੀ ਕਿ ਯੇਦੀਯੁਰੱਪਾ ਅਹੁਦਾ ਛੱਡ ਦੇਣ।

ਹੁਣ ਜਲਦ ਹੀ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਨਵੇਂ ਮੁੱਖ ਮੰਤਰੀ ਦੀ ਦੌੜ ਵਿੱਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀਐੱਲ ਸੰਤੋਸ਼ ਤੇ ਡਿਪਟੀ ਸੀਐੱਮ ਲਕਸ਼ਮਣ ਸਾਵਦੀ ਦਾ ਨਾਂ ਲਿਆ ਜਾ ਰਿਹਾ ਹੈ।

Spread the love