ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਦਿੱਲੀ ਪੁਲਿਸ ਦੀ ਆਰਥਕ ਦੋਸ਼ ਸ਼ਾਖਾ ਵੱਲੋਂ ਲੁੱਕ ਆਊਟ ਸਰਕੁਲਰ ਖੋਲ੍ਹਣ ਦੀ ਸੂਚਨਾ ਆਉਣ ਦੇ ਬਾਅਦ ਸਿਆਸਤ ਭਖ ਗਈ ਹੈ।

ਪਟਿਆਲਾ ਹਾਊਸ ਕੋਰਟ ਵੱਲੋਂ ਭ੍ਰਿਸ਼ਟਾਚਾਰ ਮਾਮਲੇ ਵਿੱਚ ਜਾਂਚ ਅਧਿਕਾਰੀ ਨੂੰ 9 ਜੁਲਾਈ ਨੂੰ ਸਿਰਸਾ ਦੇ ਦੇਸ਼ ਛੱਡਣ ਦੀ ਸ਼ਿਕਾਇਤਕਰਤਾ ਵੱਲੋਂ ਜਤਾਏ ਗਏ ਖ਼ਦਸ਼ਿਆਂ ਦੇ ਵਿਚਕਾਰ ਦਿੱਤੀ ਗਈ ਸਖ਼ਤ ਹਿਦਾਇਤ ਤੋਂ ਬਾਅਦ ਅੱਜ ਜਾਂਚ ਅਧਿਕਾਰੀ ਨੇ ਸਿਰਸਾ ਦੇ ਖ਼ਿਲਾਫ਼ ਲੁੱਕ ਆਊਟ ਸਰਕੁਲਰ ਖੋਲ੍ਹਣ ਦੀ ਜਾਣਕਾਰੀ ਕੋਰਟ ਵਿੱਚ ਦਾਖਲ ਸਟੇਟਸ ਰਿਪੋਰਟ ਵਿੱਚ ਦਿੱਤੀ ਸੀ।

ਜਿਸ ਤੋਂ ਬਾਅਦ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਬਾਦਲ ਪਰਵਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਇਸ ਮਾਮਲੇ ਉੱਤੇ ਧਿਆਨ ਦੇਣ ਦੀ ਬੇਨਤੀ ਕੀਤੀ ਹੈ।

ਜੀਕੇ ਨੇ ਕਿਹਾ ਕਿ ਹੁਣ ਸਪਸ਼ਟ ਹੋ ਗਿਆ ਹੈ ਕਿ ਸਿਰਸਾ ਦੇਸ਼ ਛੱਡ ਕੇ ਨਹੀਂ ਜਾ ਸਕਦਾ। ਸਾਰੇ ਹਵਾਈ ਅੱਡੀਆਂ ਉੱਤੇ ਸਿਰਸਾ ਨੂੰ ਰੋਕਣ ਦਾ ਆਦੇਸ਼ ਜਾਰੀ ਹੋ ਗਿਆ ਹੈ। ਦੇਸ਼ ਦੇ ਕਿਸੇ ਵੀ ਇਮੀਗ੍ਰੇਸ਼ਨ ਕੇਂਦਰ ਤੋਂ ਸਿਰਸਾ ਨੂੰ ਹੁਣ ਬੋਰਡਿੰਗ ਪਾਸ ਨਹੀਂ ਮਿਲੇਗਾ।

ਜੀਕੇ ਨੇ ਕਿਹਾ ਕਿ ਬਾਦਲਾਂ ਲਈ ਹੁਣ ਸੋਚਣ ਦਾ ਸਮਾਂ ਹੈ ਕਿ ਅਖੀਰ ਉਹ ਸਿਰਸਾ ਨੂੰ ਹੁਣ ਤੱਕ ਹਿਫ਼ਾਜ਼ਤ ਕਿਉਂ ਦੇ ਰਹੇ ਸਨ ? ਮੇਰੇ ਉੱਤੇ ਸਿਰਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੀ ਲੱਗੇ ਸਨ, ਤਾਂ ਮੈਂ ਆਪਣਾ ਨਵੰਬਰ 2018 ਵਿੱਚ ਅਸਤੀਫ਼ਾ ਦੇ ਦਿੱਤਾ ਸੀ, ਜਦੋਂ ਕਿ ਉਸ ਮਾਮਲੇ ਵਿੱਚ ਐਫਆਈਆਰ 2 ਮਹੀਨੇ ਬਾਅਦ ਜਨਵਰੀ 2019 ਵਿੱਚ ਹੋਈ ਸੀ ਅਤੇ ਮੁਲਜ਼ਮ ਦੇ ਕਾਲਮ ਵਿੱਚ ਮੇਰਾ ਨਾਮ ਵੀ ਨਹੀਂ ਸੀ।

ਪਰ ਸਿਰਸਾ ਦੇ ਖ਼ਿਲਾਫ਼ ਅਦਾਲਤ ਦੇ ਆਦੇਸ਼ ਉੱਤੇ 3 ਐਫਆਈਆਰ ਦਰਜ ਹੋਣ ਦੇ ਬਾਅਦ ਹੁਣ ਦੇਸ਼ ਛੱਡਣ ਉੱਤੇ ਵੀ ਰੋਕ ਲੱਗ ਗਈ ਹੈ, ਪਰ ਬਾਦਲ ਚੁੱਪ ਹਨ। ਜਿਸ ਦਾ ਸਿੱਧਾ ਮਤਲਬ ਹੈ ਕਿ ਇਹ ਅਮੀਰ ਤਾਂ ਹਨ, ਪਰ ਇਨ੍ਹਾਂ ਦੇ ਕੋਲ ਮੇਰੀ ਤਰਾਂ ਜ਼ਮੀਰ ਨਹੀਂ ਹੈ। ਜੀਕੇ ਨੇ ਅਫ਼ਸੋਸ ਜਤਾਇਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਿਰਸੇ ਦੇ ਖ਼ਿਲਾਫ਼ ਪਈ ਸ਼ਿਕਾਇਤਾਂ ਉੱਤੇ ਕਾਰਵਾਈ ਹੋਣ ਤੋਂ ਪਹਿਲਾਂ ਹੀ ਕੋਰਟ ਨੇ ਸਿਰਸਾ ਨੂੰ ਅਪਰਾਧੀ ਮੰਨ ਲਿਆ ਹੈ, ਇਹ ਠੀਕ ਉਸੀ ਤਰਾਂ ਹੈ।

ਜਿਵੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਪਾਉਣ ਵਾਲੇ ਡੇਰਾ ਸਿਰਸਾ ਮੁਖੀ ਨੂੰ ਪੰਚਕੂਲਾ ਦੀ ਸੀਬੀਆਈ ਕੋਰਟ ਦੇ ਜੱਜ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਜੀਕੇ ਨੇ ਨਾਨਕਮੱਤਾ ਸਾਹਿਬ ਵਿੱਚ ਹੋਏ ਨਾਚ-ਗਾਨੇ ਦੇ ਪ੍ਰੋਗਰਾਮ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕਮਜ਼ੋਰੀ ਨੂੰ ਕਾਰਨ ਦੱਸਦੇ ਹੋਏ ਕਿਹਾ ਕਿ ਜੇਕਰ ਸਮੇਂ ਸਿਰ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਬਜਾਏ ਗਏ ਫ਼ਿਲਮੀ ਗੀਤਾਂ ਉੱਤੇ ਕਾਰਵਾਈ ਹੋ ਜਾਂਦੀ ਤਾਂ ਸ਼ਾਇਦ ਅੱਜ ਨਾਨਕਮੱਤਾ ਸਾਹਿਬ ਵਿੱਚ ਇਹ ਘਟਨਾ ਨਾ ਘਟਦੀ।

Spread the love