ਪੰਜਾਬ ਦੇ ਸਕੂਲ ਅੱਜ ਤੋਂ ਖੁਲ੍ਹ ਗਏ ਹਨ।

ਕਾਫ਼ੀ ਲੰਮੇ ਸਮੇਂ ਤੋਂ ਬਾਅਦ ਅੱਜ ਸਕੂਲਾਂ ਵਿੱਚ ਮੁੜ ਤੋਂ ਰੌਣਕਾਂ ਪਰਤ ਆਈਆਂ ਹਨ।

ਪੰਜਾਬ ਸਰਕਾਰ ਵੱਲੋਂ ਦਿੱਤੇ ਹੁਕਮਾਂ ਦੇ ਮੁਤਾਬਿਕ ਅੱਜ ਸੂਬੇ ਭਰ ‘ਚ 10ਵੀਂ ਤੋਂ 12ਵੀਂ ਜਮਾਤ ਤੱਕ ਸਕੂਲ ਖੋਲ੍ਹ ਦਿੱਤੇ ਗਏ ਹਨ। ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਸ਼ਾਂਤ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਸੂਬਾ ਸਰਕਾਰ ਵੱਲੋ ਕਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਮੁਤਾਬਿਕ ਸਕੂਲ ਵਿੱਚ ਬੱਚਿਆਂ ਨੂੰ ਐਂਟਰੀ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਬੱਚਿਆਂ ਦੇ ਮਾਤਾ-ਪਿਤਾ ਦਾ ਸਹਿਮਤੀ ਪੱਤਰ ਵੀ ਚੈੱਕ ਕੀਤੀ ਜਾ ਰਹੀ ਹੈ। ਸਹਿਮਤੀ ਪੱਤਰ ਤੋਂ ਬਿਨਾਂ ਕਿਸੇ ਵੀ ਵਿਦਿਆਰਥੀਆਂ ਨੂੰ ਸਕੂਲ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੈ । ਸਕੂਲ ਵਿੱਚ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ । ਉਥੇ ਹੀ ,ਕਲਾਸ ਰੂਮ ਵਿੱਚ ਵੀ ਬੱਚੀਆਂ ਵਿੱਚ ਸੋਸ਼ਲ ਡਿਸਟੇਂਸ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤਾਂਕਿ ਕਰੋਨਾ ਮਹਾਂਮਾਰੀ ਦੇ ਖਤਰੇ ਤੋਂ ਬਚਾਅ ਕੀਤਾ ਜਾ ਸਕੇ।

ਸਕੂਲਾਂ ਵਿੱਚ ਵਿਦਿਆਰਥੀਆ ਦੀ ਗਿਣਤੀ ਫਿਲਹਾਲ ਘੱਟ ਹੈ ,ਪਰ ਜੋ ਵੀ ਬੱਚੇ ਸਕੂਲ ਪਹੁੰਚੇ ਹਨ ਉਹ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਨਲਾਇਨ ਪੜਾਈ ਵਿੱਚ ਹਰ ਵੇਲੇ ਮੋਬਾਇਲ ਜਾਂ ਲੈਪਟਾਪ ਵਿੱਚ ਹੀ ਦੇਖਦੇ ਰਹਿਣਾ ਪੈਂਦਾ ਸੀ ,ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਪੜਾਈ ਦੌਰਾਨ ਉਨ੍ਹਾਂ ਦਾ ਧਿਆਨ ਵੀ ਭਟਕਦਾ ਰਹਿੰਦਾ ਸੀ । ਹਾਲਾਂਕਿ ਹੁਣ ਸਕੂਲਾਂ ਵਿੱਚ ਪੜਾਈ ਹੋਵੇਗੀ ਤਾਂ ਅਧਿਆਪਕ ਸਾਹਮਣੇ ਹੋਣਗੇ , ਜਿਸ ਨਾਲ ਚੰਗੀ ਤਰ੍ਹਾਂ ਸਭ ਸੱਮਝ ਆਵੇਗਾ ਅਤੇ ਜੇਕਰ ਉਨ੍ਹਾਂ ਦਾ ਕੋਈ ਡਾਉਟ ਹੋਵੇਗਾ ਤਾਂ ਉਹ ਵੀ ਉਥੇ ਹੀ ਕਲਿਅਰ ਹੋ ਜਾਵੇਗਾ ।

ਤੁਹਾਨੂੰ ਦੱਸ ਦਈਏ ਕਿ ਸੋਮਵਾਰ ਯਾਨੀ ਅੱਜ ਤੋਂ ਜ਼ਿਲ੍ਹੇ ਵਿੱਚ 273 ਸਰਕਾਰੀ ਸਕੂਲ ਖੁੱਲ੍ਹ ਗਏ ਹਨ । ਜਿਨ੍ਹਾਂ ਵਿੱਚ 152 ਸੇਕੇਂਡਰੀ ਅਤੇ 121 ਹਾਈਸਕੂਲ ਸ਼ਾਮਿਲ ਹਨ । ਤੇ ਦੂਜੇ ਪਾਸੇ ਫਿਲਹਾਲ 17 ਪ੍ਰਾਇਵੇਟ ਸਕੂਲ ਹੀ ਖੁੱਲੇ ਹਨ। ਹਾਲਾਂਕਿ ਕੁੱਝ ਸਕੂਲ 28 ਜੁਲਾਈ ਅਤੇ 2 ਅਗਸਤ ਤੱਕ ਖੋਲ੍ਹਣ ਦੀ ਤਿਆਰੀ ਕਰ ਰਹੇ ਹੈ ।

Spread the love