ਵਟਸਐਪ (WhatsApp) ਆਪਣੇ ਯੂਜ਼ਰਲਈ ਇੱਕ ਤੋਂ ਬਾਅਦ ਇੱਕ ਨਵਾਂ ਫੀਚਰ ਤੋਹਫ਼ੇ ਦੇ ਰੂਪ ਵਿੱਚ ਯੂਜ਼ਰਸ ਨੂੰ ਦਿੰਦਾ ਰਹਿਣਾ ਹੈ। ‘ਤੇ ਇੱਕ ਵਾਰ ਫਿਰ ਤੋਂ ਵਟਸਐਪ ਪਿਛਲੇ ਕੁੱਝ ਸਮੇਂ ਤੋਂ ਆਪਣੇ ਵਿਊ ਵਨਸ ਫੀਚਰ (View Once Feature) ‘ਤੇ ਕੰਮ ਕਰ ਰਿਹਾ ਹੈ। ਰਿਪੋਰਟਸ ਮੁਤਾਬਕ ਫੇਸਬੁੱਕ (Facebook) ਦੀ ਮਲਕੀਅਤ ਵਾਲੇ ਮੈਸੇਜਿੰਗ ਐਪ ਨੇ ਆਪਣੇ Android ਐਪ ਦੇ ਬੀਟਾ ਯੂਜ਼ਰਜ਼ ਲਈ ਇਸ ਫੀਚਰ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ ਬੀਟਾ ਟੈਸਟਰ ਹੋ ਤਾਂ ਤੁਸੀਂ ਆਪਣੇ Android ਸਮਾਰਟਫੋਨ ‘ਤੇ ਐਂਡਰਾਇਡ ਵਰਜ਼ਨ 2.21.14.3 ਲਈ WhatsApp ਬੀਟਾ ਡਾਊਨਲੋਡ ਕਰ ਕੇ ਇਹ ਸਹੂਲਤ ਪ੍ਰਾਪਤ ਕਰ ਸਕਦੇ ਹਨ।

ਹੁਣ ਇਕ ਨਵੀਂ ਰਿਪੋਰਟ ‘ਚ ਉਸ ਨਵੇਂ ਅਪਡੇਟ ਬਾਰੇ ਦੱਸਿਆ ਗਿਆ ਹੈ ਜੋ ਕੰਪਨੀ ਨੇ ਇਸ ਨਵੇਂ ਫੀਚਰ ‘ਚ ਰੋਲ ਆਊਟ ਕੀਤੀ ਹੈ। ਸ਼ੁਰੂਆਤ ਲਈ WhatsApp ਦੇ ਅਪਕਮਿੰਗ ਵਿਊ ਵਨਸ ਫੀਚਰ ਜ਼ਰੀਏ ਯੂਜ਼ਰਜ਼ ਸ਼ਾਰਟ ਟਾਈਮ ਲਈ ਮੈਸੇਜ ਭੇਜ ਸਕਦੇ ਹਨ ਜੋ ਇੱਕ ਵਾਰ ਯੂਜ਼ਰ ਦੇ ਦਖੇਣ ਤੋਂ ਬਾਅਦ ਗ਼ਾਇਬ ਹੋ ਜਾਣਗੇ। ਵ੍ਹਟਸਐਪ ਯੂਜ਼ਰਜ਼ ਇਸ ਤਕਨੀਕ ਦਾ ਇਸਤੇਮਾਲ ਕਰ ਕੇ ਮੈਸੇਜ, ਫੋਟੋ ਤੇ ਇੱਥੋਂ ਤੱਕ ਕਿ ਵੀਡੀਓ ਵੀ ਸ਼ੇਅਰ ਕਰ ਸਕਦੇ ਹਨ।

WABetaInfor ਦੀ ਇਕ ਰਿਪੋਰਟ ਮੁਤਾਬਕ, WhatsApp ਯੂਜ਼ਰਜ਼ ਨੂੰ ਸੂਚਿਤ ਜਾਂ ਅਲਰਟ ਕਰੇਗਾ ਜੇਕਰ ਇਕ ਮੈਸੇਜ ਜੋ ਉਨ੍ਹਾਂ ਨੂੰ view once ਫੀਚਰ ਨਾਲ ਰਿਸੀਵ ਹੋਇਆ ਹੈ, ਖ਼ਤਮ ਹੋ ਗਿਆ ਹੈ। ਬਲਾਗ ਪੋਸਟ ‘ਚ ਕਿਹਾ ਗਿਆ ਹੈ ਕਿ ਵ੍ਹਟਸਐਪ ਆਪਣੇ ਯੂਜ਼ਰਜ਼ ਨੂੰ ਇੱਕ ਵਾਰਨਿੰਗ ਸਿਸਟਮ ਸ਼ੁਰੂ ਕਰ ਕੇ ਇਕ ਵਾਰ ਖ਼ਤਮ ਹੋ ਚੁੱਕੇ ਵਿਊ ਵਨਸ ਮੈਸੇਜ ਬਾਰੇ ਜਾਣਕਾਰੀ ਦੇ ਰਿਹਾ ਹੈ।

Photo Expired. This Photo has expired, please ask (sender’s name) to resent it.

ਇਹ ਇੱਕ ਇਨ-ਐਪ ਨੋਟੀਫਿਕੇਸ਼ਨ ਯੂਜ਼ਰ ਨੂੰ ਨਜ਼ਰ ਆਵੇਗਾ ਜਦੋਂ ਉਹ ਉਸ ਫੋਟੋ ‘ਤੇ ਟੈਪ ਕਰਨਗੇ ਜੋ ਪਹਿਲਾਂ ਤੋਂ ਹੀ ਐਕਸਵਾਇਰਸ ਹੋ ਚੁੱਕੀ ਹੈ। ਮੈਸੇਜਿੰਗ ਐਪ ਉਦੋਂ ਵੀ ਇਹੀ ਨੋਟੀਫਿਕੇਸ਼ਨ ਦਿਖਾਏਗਾ ਜਦੋਂ ਤੁਹਾਡੇ ਕੋਲ view one ਫੀਚਰ ਨਾਲ ਰਿਸੀਵ ਹੋਈ ਕੋਈ ਵੀਡੀਓ ਐਕਸਪਾਇਰ ਹੋ ਜਾਂਦੀ ਹੈ।

ਇਹ ਅਪਡੇਟ ਐਂਡਰਾਇਰਡ ਵਰਜ਼ਨ 2.21.15.11 ਲਈ WhatsApp ਬੀਟਾ ਨਾਲ ਕੰਪੈਟੀਬਲ ਹੈ

Spread the love