ਅਫਰੀਕੀ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਲੀਬੀਆ ਦੇ ਤੱਟ ‘ਤੇ ਪਲਟਣ ਨਾਲ 57 ਲੋਕਾਂ ਦੀ ਮੌਤ ਹੋ ਗਈ।

ਇਸ ਹਾਦਸੇ ਵਿਚ ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਗਈ।ਇਸ ਤੋਂ ਪਹਿਲਾਂ ਲੀਬੀਆ ‘ਚ ਇਸੇ ਸਾਲ ਸਭ ਤੋਂ ਦਰਦਨਾਕ ਹਾਦਸਾ ਵਾਪਰਿਆ ਸੀ ਜਦੋਂ ਸਮੁੰਦਰੀ ਜਹਾਜ਼ ਦੇ ਡੁੱਬਣ ਕਰਕੇ 130 ਲੋਕਾਂ ਦੀ ਮੌਤ ਹੋ ਗਈ ਸੀ।

ਸੰਯੁਕਤ ਰਾਜ ਦੇ ਪ੍ਰਵਾਸ ਅਧਿਕਾਰੀ ਨੇ ਦੱਸਿਆ ਕਿ ਅਫਰੀਕਾ ਦੇ ਪ੍ਰਵਾਸੀਆਂ ਨੂੰ ਲੈ ਜਾ ਰਹੀ ਇਕ ਕਿਸ਼ਤੀ ਲੀਬੀਆ ਦੇ ਤੱਟ ਤੇ ਟਕਰਾ ਗਈ ਜਿਸ ਨਾਲ ਘੱਟੋ ਘੱਟ 57 ਲੋਕ ਮਾਰੇ ਗਏ।

ਇਹ ਮੈਡੀਟੇਰੀਅਨ ਸਾਗਰ ਵਿਚ ਤਾਜ਼ਾ ਤਬਾਹੀ ਦੀ ਤਸਵੀਰ ਹੈ ਜਿਸ ‘ਚ ਲੋਕ ਯੂਰਪ ਵਿਚ ਬਿਹਤਰ ਜ਼ਿੰਦਗੀ ਦੀ ਭਾਲ ਲਈ ਜਾ ਰਹੇ ਸਨ।

ਇੰਟਰਨੈਸ਼ਨਲ ਓਰਗੇਨਾਈਜੇਸ਼ਨ ਫੌਰ ਮਾਈਗ੍ਰੇਸ਼ਨ ਦੇ ਬੁਲਾਰੇ ਨੇ ਕਿਹਾ ਕਿ ਇਹ ਕਿਸ਼ਤੀ ਐਤਵਾਰ ਨੂੰ ਪੱਛਮੀ ਤਟੀ ਸ਼ਹਿਰ ਖਮਸ ਤੋਂ ਰਵਾਨਾ ਹੋਈ ਸੀ।

ਦੱਸਿਆ ਜਾ ਰਿਹਾ ਕਿ ਇਸ ਘਟਨਾ ‘ਚ ਮਛੇਰਿਆਂ ਅਤੇ ਲੀਬੀਆ ਦੇ ਤੱਟ ਰੱਖਿਅਕਾਂ ਨੇ 18 ਪ੍ਰਵਾਸੀਆਂ ਨੂੰ ਬਚਾਅ ਲਿਆ ਅਤੇ ਤੱਟ ‘ਤੇ ਵਾਪਸ ਭੇਜ ਦਿੱਤਾ।

ਜਿਹੜੇ ਲੋਕ ਇਸ ਹਾਦਸੇ ਵਿਚ ਬਚੇ ਹਨ ਉਹਨਾਂ ਵਿਚੋਂ ਜ਼ਿਆਦਾਤਰ ਲੋਕ ਨਾਈਜੀਰੀਆ, ਘਾਨਾ ਅਤੇ ਗਾਬੀਆ ਤੋਂ ਹਨ।

ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਤਾਂ ਨਹੀਂ ਲਗ ਸਕਿਆ ਪਰ ਦੱਸਿਆ ਜਾ ਰਿਹਾ ਕਿ ਹਾਦਸਾ ਕਿਸ਼ਤੀ ਇੰਜਣ ਦੀ ਖਰਾਬੀ ਕਾਰਨ ਹੋਇਆ।

ਦੱਸ ਦੇਈਏ ਕਿ ਹਾਲ ਦੇ ਮਹੀਨਿਆਂ ਵਿਚ ਲੀਬੀਆਂ ਤੋਂ ਪ੍ਰਵਾਸੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ।

6 ਮਹੀਨਿਆ ‘ਚ 7000 ਤੋਂ ਵੱਧ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਕੈਂਪਾਂ ਵਿਚ ਭੇਜ ਦਿੱਤਾ ਗਿਆ ਹੈ ਜਿਸ ਯੂਰਪ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

Spread the love