ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਲਾਨ ਕੀਤਾ ਕਿ ਜੇਈਈ ਐਡਵਾਂਸ ਦੀ ਪ੍ਰੀਖਿਆ ਤਿੰਨ ਅਕਤੂਬਰ ਨੂੰ ਹੋਵੇਗੀ । ਪਹਿਲਾਂ ਇਹ ਪ੍ਰੀਖਿਆ ਤਿੰਨ ਜੁਲਾਈ ਨੂੰ ਹੋਣ ਵਾਲੀ ਸੀ ਪਰ ਕਰੋਨਾ ਵਾਇਰਸ ਮਹਾਂਮਾਰੀ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸਿੱਖਿਆ ਮੰਤਰੀ ਨੇ ਟਵੀਟ ਕੀਤਾ, ਆਈਆਈਟੀ ’ਚ ਦਾਖਲੇ ਲਈ ਜੇਈਈ-ਐਡਵਾਂਸ, 2021 ਤਿੰਨ ਅਕਤੂਬਰ ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਦੇ ਸੰਚਾਲਨ ’ਚ ਕਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

Spread the love