ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪਹਿਲੀ ਮੀਟਿੰਗ ਹੋ ਰਹੀ ਹੈ |

ਇਹ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ‘ਚ ਚੱਲ ਰਹੀ ਹੈ। ਸਿੱਧੂ ਦੇ ਨਾਲ ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਵੀ ਮੌਜੂਦ ਹਨ | ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੀ ਮੀਟਿੰਗ ‘ਚ ਮੌਜੂਦ ਹਨ |

ਜਾਣਕਾਰੀ ਮੁਤਾਬਿਕ ਪਾਰਟੀ ਹਾਈਕਮਾਂਡ ਦੇ ਹੁਕਮ ‘ਤੇ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕੀਤੀ । ਜਿਸ ਦਿਨ ਸਿੱਧੂ ਨੇ ਪ੍ਰਧਾਨਗੀ ਦੀ ਕਮਾਨ ਸੰਭਾਲੀ ਸੀ ਉਸ ਦਿਨ ਜਿਵੇਂ ਦਾ ਰਵੱਈਆ ਅਪਨਾਇਆ ਸੀ, ਉਸ ਤੋਂ ਪਾਰਟੀ ਹਾਈਕਮਾਂਡ ਵੀ ਖੁਸ਼ ਨਹੀਂ ਸੀ। ਅਜਿਹਾ ਲੱਗ ਰਿਹਾ ਸੀ ਕਿ ਜੇਕਰ ਸਿੱਧੂ ਇਸੇ ਤਰ੍ਹਾਂ ਅੜੀਅਲ ਰੁਖ਼ ਅਪਣਾਉਂਦੇ ਹਨ ਤਾਂ ਕਾਂਗਰਸ ਲਈ ਗੰਭੀਰ ਸਮੱਸਿਆ ਖੜੀ ਹੋ ਸਕਦੀ ਹੈ।

ਇਸ ਲਈ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਸਮਾਂ ਮੰਗਿਆ ਸੀ। ਆਮ ਤੌਰ ‘ਤੇ ਮੁੱਖ ਮੰਤਰੀ ਜਾਂ ਤਾਂ ਆਪਣੇ ਫਾਰਮ ਹਾਊਸ ਜਾਂ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕਰਦੇ ਹਨ, ਪਰ ਸਿੱਧੂ ਨੂੰ ਉਨ੍ਹਾਂ ਨੇ ਸਕੱਤਰੇਤ ਬੁਲਾਇਆ ਗਿਆ । ਇਸ ਤੋਂ ਪਹਿਲਾਂ ਜਦੋਂ ਵੀ ਕੈਪਟਨ ਨੇ ਸਿੱਧੂ ਨੂੰ ਮਿਲਣ ਸੱਦਿਆ ਤਾਂ ਮੁਲਾਕਾਤ ਉਨ੍ਹਾਂ ਦੇ ਫਾਰਮ ਹਾਊਸ ‘ਤੇ ਹੀ ਹੋਈ।

Spread the love