ਯੂਕੇ ਦੀ ਅਦਾਲਤ ਨੇ ਭਗੋੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨ ਦਿੱਤਾ ਜਿਸ ਤੋਂ ਬਾਅਦ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਰਸਤਾ ਆਸਾਨ ਹੋ ਗਿਆ ਹੈ।

ਅਦਾਲਤ ਦੇ ਇਸ ਹੁਕਮ ਨਾਲ ਭਾਰਤੀ ਬੈਂਕ ਆਸਾਨੀ ਨਾਲ ਵਿਸ਼ਵ ਭਰ ਵਿਚ ਮਾਲਿਆ ਦੀ ਜਾਇਦਾਦ ਜ਼ਬਤ ਕਰ ਸਕਣਗੇ।

ਦੱਸ ਦੇਈਏ ਕਿ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੇ ਇੱਕ ਸਮੂਹ ਨੇ ਯੂਕੇ ਕੋਰਟ ਵਿੱਚ ਮਾਲਿਆ ਖਿਲਾਫ ਪਟੀਸ਼ਨ ਦਾਇਰ ਕੀਤੀ।

ਮਾਲਿਆ ਨੇ ਹੁਣ ਬੰਦ ਹੋ ਚੁੱਕੀ ਆਪਣੀ ਕਿੰਗਫਿਸ਼ਰ ਏਅਰਲਾਈਨਸ ਲਈ ਭਾਰਤੀ ਬੈਂਕਾਂ ਤੋਂ ਨੌਂ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਲਿਆ ਸੀ ਤੇ ਜਦੋਂ ਕੰਪਨੀ ਡੁੱਬੀ ਤਾਂ ਕਰਜ਼ ਚੁਕਾਏ ਬਿਨਾ ਹੀ ਉਹ ਲੰਡਨ ਭੱਜ ਗਿਆ।

ਭਾਰਤ ’ਚ ਮਾਲਿਆ ਦੀਆਂ ਬੈਂਕਾਂ ਨਾਲ ਧੋਖਾਧੜੀ ਤੇ ਮਨੀ ਲਾਂਡ੍ਰਿੰਗ ਮਾਮਲੇ ’ਚ ਭਾਲ ਹੈ।ਯੂਲੇ ’ਚ ਹਾਲੇ ਉਹ ਜ਼ਮਾਨਤ ’ਤੇ ਹੈ ਤੇ ਉਸਨੇ ਉੱਥੇ ਸ਼ਰਨ ਲੈਣ ਲਈ ਅਪੀਲ ਵੀ ਕੀਤੀ ਹੋਈ ਹੈ।

Spread the love