ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ’ਚ ਚੋਣਾਂ ਤੋਂ ਬਾਅਦ ਸਥਿਤੀ ਤਣਾਅ ਵਾਲੀ ਬਣਦੀ ਜਾ ਰਹੀ ਹੈ।

ਚੋਣਾਂ ‘ਚ ਸਰਕਾਰੀ ਅਰਾਜਕਤਾ ਤੇ ਧਾਂਦਲੀ ਦੋਸ਼ਾਂ ਤੋਂ ਬਾਅਦ ਪਾਕਿਸਤਾਨੀ ਫ਼ੌਜ ਖ਼ਿਲਾਫ਼ ਬਗ਼ਾਵਤ ਹੋ ਗਈ ਹੈ।

ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ ਹਨ ਤੇ ਉਨ੍ਹਾਂ ਦੀ ਕਈ ਥਾਵਾਂ ’ਤੇ ਸੁਰੱਖਿਆ ਬਲਾਂ ਨਾਲ ਝੜਪ ਹੋਈ। ਜਗ੍ਹਾ-ਜਗ੍ਹਾ ਰਸਤੇ ਜਾਮ ਕਰ ਦਿੱਤੇ ਗਏ ਨੇ।

ਦੱਸ ਦੇਈਏ ਕਿ ਮਕਬੂਜ਼ਾ ਕਸ਼ਮੀਰ ’ਚ 25 ਜੁਲਾਈ ਨੂੰ ਵਿਧਾਨ ਸਭਾ ਚੋਣਾਂ ਹੋਈਆਂ।

ਇਨਾਂ ਚੋਣਾਂ ‘ਚ ਸੱਤਾਧਾਰੀ ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਜਿੱਤ ਹਾਸਲ ਕੀਤੀ ਪਰ ਵਿਰੋਧੀਆਂ ਵਲੋਂ ਧਾਂਦਲੀ ਦੇ ਦੋਸ਼ ਲਗਾਏ ਜਾ ਰਹੇ ਨੇ।

ਇਨ੍ਹਾਂ ਦੋਸ਼ਾਂ ਦੌਰਾਨ ਚਰਚਾ ਹੈ ਕਿ ਇਸ ਧਾਂਦਲੀ ਤੇ ਅਰਾਜਕਤਾ ’ਚ ਇਲੈਕਸ਼ਨ ਕਮਿਸ਼ਨ ਅਤੇ ਪੁਲਿਸ ਤੋਂ ਲੈ ਕੇ ਫ਼ੌਜ ਤਕ ਸਾਰਿਆਂ ਨੇ ਸਾਥ ਦਿੱਤਾ।ਵੋਟਿੰਗ ਦੌਰਾਨ ਵੱਡੇ ਪੱਧਰ ’ਤੇ ਹਿੰਸਕ ਵਾਰਦਾਤਾਂ ਵੀ ਦੇਖਣ ਨੂੰ ਮਿਲੀਆਂ।

ਚੋਣ ਨਤੀਜਿਆਂ ’ਚ ਇਮਰਾਨ ਦੀ ਪਾਰਟੀ ਨੂੰ 45 ’ਚੋਂ 25 ਸੀਟਾਂ ਹਾਸਲ ਹੋਈਆਂ।ਇਸ ਤੋਂ ਬਾਅਦ ਪੂਰੀ ਘਾਟੀ ’ਚ ਪਾਕਿਸਤਾਨੀ ਫ਼ੌਜ ਤੇ ਸਰਕਾਰ ਦੇ ਵਿਰੋਧ ’ਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ।

ਗੁਜਰਾਂਵਾਲਾ ’ਚ ਕਈ ਥਾਵਾਂ ’ਤੇ ਜਨਤਾ ਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ।

ਗੁੱਸੇ ’ਚ ਆਏ ਲੋਕਾਂ ਨੇ ਟਾਇਰਾਂ ਨੂੰ ਅੱਗ ਲਾ ਕੇ ਸੜਕਾਂ ’ਤੇ ਸੁੱਟ ਦਿੱਤੇ। ਕਈ ਥਾਵਾਂ ’ਤੇ ਪਥਰਾਅ ਵੀ ਕੀਤਾ ਗਿਆ।

ਰਸਤਾ ਜਾਮ ਕਰਨ ਦੌਰਾਨ ਸੁਰੱਖਿਆ ਬਲਾਂ ਨਾਲ ਭਿੜਦੇ ਲੋਕਾਂ ਨੇ ਫ਼ੌਜ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਫ਼ੌਜ ਖ਼ਿਲਾਫ਼ ਖੁੱਲ੍ਹ ਕੇ ਬਗ਼ਾਵਤ ਹੋ ਗਈ ਹੈ।

Spread the love