ਕਾਂਗਰਸ ਪਾਰਟੀ ਵੀ ਕਿਸਾਨ ਹਿਤੈਸ਼ੀ ਹੋਣ ਦਾ ਹੁੰਗਾਰਾ ਭਰ ਰਹੀ ਹੈ ਇਸੇ ਲਈ ਅੱਜ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ‘ਚ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ । ਉਨ੍ਹਾਂ ਨੇ ਸੰਸਦ ‘ਚ ਜੰਮ ਕੇ ਹੰਗਾਮਾ ਕੀਤਾ। ਬਿੱਟੂੂ ਅਤੇ ਔਜਲਾ ਨੇ ਭਾਜਪਾ ਮੰਤਰੀਆਂ ਦੇ ਭਾਸ਼ਣ ਦੌਰਾਨ ਪਰਚੇ ਉਡਾਏ ਹਨ। ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੇ ਹੱਕ ‘ਚ ਬਿੱਟੂ ਤੇ ਔਜਲਾ ਨੇ ਰਾਤ ਵੀ ਸੰਸਦ ‘ਚ ਹੀ ਗੁਜ਼ਾਰੀ ਹੈ। ਇਨ੍ਹਾਂ ਦੀ ਮੰਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਸੈਸ਼ਨ ਦੌਰਾਨ ਇਸ ਉੱਤੇ ਖੁੱਲ੍ਹੀ ਬਹਿਸ ਕੀਤੀ ਜਾਵੇ । ਉਨ੍ਹਾਂ ਅੱਗੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਕਾਨੂੰਨ ਬਣਾ ਕੇ ਲਾਗੂ ਕੀਤਾ ਜਾਵੇ। ਬਿੱਟੂ ਤੇ ਔਜਲਾ ਨੇ ਕਿਹਾ ਕਿ ਲੋਕ ਸਭਾ ਵਿੱਚ ਧਰਨਾ ਲਗਾਉਣ ਦਾ ਮੰਤਵ ਸਰਕਾਰ ਦੇ ਕੰਨਾਂ ‘ਚ ਆਪਣੀ ਆਵਾਜ਼ ਪਾਉਣਾ ਹੈ ਜੋ ਕਿ ਲੰਮੇ ਸਮੇਂ ਤੋਂ ਗੁੰਗੀ-ਬੋਲੀ ਹੋਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।

Spread the love