ਭਾਰਤ ਦੇ ਪ੍ਰਸਿੱਧ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ (Badminton player Nandu Natekar) ਦਾ 88 ਸਾਲ ਦੀ ਉਮਰ ‘ਚ ਅੱਜ ਦੇਹਾਂਤ ਹੋ ਗਿਆ।

ਨੰਦੂ ਨਾਟੇਕਰ 1956 ‘ਚ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬੈਡਮਿੰਟਨ ਖਿਡਾਰੀ ਸਨ। ਨੰਦੂ ਨਾਟੇਕਰ ਨੇ ਆਪਣੇ ਕਰੀਅਰ ‘ਚ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਤਾਬ ਜਿੱਤੇ ਸਨ। ਨਾਟੇਕਰ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ। ਬੁਢਾਪੇ ਕਾਰਨ, ਉਹ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ।

ਉਨ੍ਹਾਂ ਦੇ ਪਰਿਵਾਰ ‘ਚ ਪੁੱਤਰ ਗੌਰਵ ਅਤੇ ਦੋ ਬੇਟੀਆਂ ਹਨ। ਨੰਦੂ ਨਾਟੇਕਰ ਦੇ ਬੇਟੇ ਗੌਰਵ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਘਰ ‘ਚ ਹੀ ਹੋਇਆ ਅਤੇ ਉਸ ਸਮੇਂ ਸਾਰੇ ਉਨ੍ਹਾਂ ਦੇ ਨਾਲ ਸੀ। ਪਰਿਵਾਰ ਨੇ ਕਿਹਾ ਕਿ ਕੋਵਿਡ -19 ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦਿਆਂ, ਅਸੀਂ ਸ਼ੋਕ ਸਭਾ ਦਾ ਆਯੋਜਨ ਨਹੀਂ ਕਰਾਂਗੇ।

ਤੁਹਾਨੂੰ ਦੱਸ ਦਈਏ ਨੰਦੂ ਨਾਟੇਕਰ ਪਹਿਲੇ ਕ੍ਰਿਕਟਰ ਬਣਨਾ ਚਾਹੁੰਦੇ ਸਨ ਅਤੇ ਉਹ ਕ੍ਰਿਕਟ ਵੀ ਖੇਡਦੇ ਸਨ ਪਰ ਉਨ੍ਹਾਂ ਦਾ ਮਨ ਕ੍ਰਿਕਟ ਵਿੱਚ ਨਹੀਂ ਸੀ। ਇਸ ਤੋਂ ਬਾਅਦ ਨੰਦੂ ਨੇ ਬੈਡਮਿੰਟਨ ਵੱਲ ਆਪਣਾ ਧਿਆਨ ਮੋੜ ਲਿਆ। ਜਿਸ ਤੋ ਬਾਅਦ ਉਨ੍ਹਾਂ ਨੇ ਬੈਡਮਿੰਟਨ ਵਿੱਚ ਇੱਕ ਨਵਾਂ ਸਥਾਨ ਹਾਸਲ ਕੀਤਾ।

Spread the love