“ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਵਾਲੇ ਸਿਰਸੇਵਾਲੇ ਸਾਧ, ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਬਹਿਬਲ ਕਲਾਂ, ਕੋਟਕਪੂਰਾ ਵਿਖੇ ਸਿੱਖ ਨੌਜ਼ਵਾਨੀ ਨੂੰ ਮਾਰ ਦੇਣ ਦੇ ਸੰਬੰਧ ਵਿਚ ਇਨਸਾਫ਼ ਪ੍ਰਾਪਤੀ ਲਈ 04 ਜੁਲਾਈ ਤੋਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਨਵੇ ਸਿਰੇ ਤੋਂ ਮੋਰਚਾ ਸੁਰੂ ਕੀਤਾ ਗਿਆ ਹੈ ।
ਜਿਸ ਵਿਚ ਰੋਜਾਨਾ ਹੀ 5 ਮੈਬਰ ਸਰਕਾਰ ਵਿਰੁੱਧ ਰੋਸ ਪ੍ਰਗਟਾਉਦੇ ਹੋਏ ਗ੍ਰਿਫ਼ਤਾਰੀਆ ਦਿੰਦੇ ਆ ਰਹੇ ਹਨ । ਇਸ ਸੰਬੰਧ ਵਿਚ ਵੱਖ-ਵੱਖ ਸਿਆਸਤਦਾਨਾਂ, ਪੁਲਿਸ ਅਧਿਕਾਰੀਆਂ ਅਤੇ ਹੋਰ ਵਿਦਵਾਨਾਂ ਵੱਲੋਂ ਜੋ ਸੱਚ ਸਾਹਮਣੇ ਆਉਣ ਦੀ ਬਦੌਲਤ ਇਸ ਮੋਰਚੇ ਪ੍ਰਤੀ ਨਵੇ ਉਤਸਾਹ ਨਾਲ ਨਵੀ ਸਥਿਤੀ ਪੈਦਾ ਹੋ ਰਹੀ ਹੈ ਅਤੇ ਇਸ ਮੋਰਚੇ ਦੇ ਮਕਸਦ ਨੂੰ ਪ੍ਰਾਪਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਸੰਜ਼ੀਦਾ ਅਤੇ ਦ੍ਰਿੜ ਹੈ ਤਾਂ ਇਸ ਸੰਬੰਧੀ ਮੋਰਚੇ ਵਿਚ ਹੋਰ ਤੇਜ਼ੀ ਲਿਆਉਣ ਅਤੇ ਨਵੇਂ ਢੰਗ ਤਰੀਕੇ ਅਪਣਾਉਣ ਦੀ ਸੋਚ ਨੂੰ ਲੈਕੇ ਸ. ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ 30 ਜੁਲਾਈ ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰਾਨ, ਪੀ.ਏ.ਸੀ. ਮੈਬਰਾਨ ਦੀ ਇਕ ਅਤਿ ਜ਼ਰੂਰੀ ਮੀਟਿੰਗ ਦੁਪਹਿਰ 1 ਵਜੇ ਰੱਖੀ ਗਈ ਹੈ । ਜਿਸ ਵਿਚ ਸਭਨਾਂ ਮੈਬਰਾਂ ਨੂੰ ਸਮੇਂ ਨਾਲ ਪਹੁੰਚਣ ਅਤੇ ਆਪਣੇ ਵਿਚਾਰਾਂ ਰਾਹੀ ਹੋਣ ਵਾਲੇ ਫੈਸਲਿਆ ਵਿਚ ਯੋਗਦਾਨ ਪਾ ਸਕਣ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਦੇ ਅਹੁਦੇਦਾਰਾਂ ਜਿਨ੍ਹਾਂ ਵਿਚ ਜ਼ਿਲ੍ਹਾ ਜਥੇਦਾਰ ਸਾਹਿਬਾਨ, ਅਗਜੈਕਟਿਵ ਮੈਬਰਾਨ, ਪੀ.ਏ.ਸੀ. ਮੈਬਰ ਸਾਹਿਬਾਨ ਨੂੰ ਅਪੀਲ ਕਰਦੇ ਹੋਏ 30 ਜੁਲਾਈ ਦੀ ਮੀਟਿੰਗ ਵਿਚ ਸਮੇਂ ਨਾਲ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਕਿ 2 ਅਗਸਤ ਨੂੰ ਜੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਹਿਲੇ ਹੀ ਬਰਗਾੜੀ ਮੋਰਚੇ ਦੇ ਮਕਸਦ ਦੀ ਪ੍ਰਾਪਤੀ ਲਈ ਦੋਸ਼ੀਅਨ ਨੂੰ ਗ੍ਰਿਫ਼ਤਾਰ ਕਰਨ ਅਤੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨਾਮ ਪੰਜਾਬ ਦੇ ਸਮੁੱਚੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਰਾਹੀ ਯਾਦ-ਪੱਤਰ ਦੇਣ ਦਾ ਐਲਾਨ ਕੀਤਾ ਹੋਇਆ ਹੈ ।
ਇਸੇ ਤਰ੍ਹਾ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਸਾਡੇ 2 ਅਗਸਤ ਦੇ ਯਾਦ-ਪੱਤਰ ਦੀਆਂ ਕੌਮੀ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਕੇ ਕੋਈ ਅਮਲ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਸਮੁੱਚੀ ਸਿੱਖ ਕੌਮ ਅਤੇ ਹਮਖਿਆਲ ਜਥੇਬੰਦੀਆਂ ਨੂੰ ਨਾਲ ਲੈਕੇ 8 ਅਗਸਤ ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਵੱਡਾ ਇਕੱਠ ਕਰਕੇ ਅਗਲੇ ਐਕਸਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੇ ਇਹ ਉਮੀਦ ਪ੍ਰਗਟ ਕੀਤੀ ਕਿ ਪਾਰਟੀ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ ਆਪਣੀਆ 2 ਅਗਸਤ ਦੀਆਂ ਜ਼ਿੰਮੇਵਾਰੀਆ ਤੇ 8 ਅਗਸਤ ਦੇ ਪ੍ਰੋਗਰਾਮ ਦੀਆਂ ਜ਼ਿੰਮੇਵਾਰੀਆ ਨੂੰ ਪੂਰੀ ਤਨਦੇਹੀ ਅਤੇ ਦ੍ਰਿੜਤਾ ਨਾਲ ਪੂਰਨ ਕਰਕੇ ਜਿਥੇ ਕੌਮੀ ਸੋਚ ਨੂੰ ਹੋਰ ਮਜਬੂਤ ਕਰਨ ਵਿਚ ਯੋਗਦਾਨ ਪਾਉਣਗੇ, ਉਥੇ ਹਕੂਮਤੀ ਅਤੇ ਅਫ਼ਸਰਸ਼ਾਹੀ ਧਿਰ ਨੂੰ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਮਜਬੂਰ ਕਰਕੇ ਇਨਸਾਫ਼ ਪ੍ਰਾਪਤੀ ਵੱਲ ਵੱਧਣਗੇ ।