ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਮਰੀਕਾ ਨੂੰ ਲੈ ਕੇ ਦਿੱਤਾ ਗਿਆ ਬਿਆਨ ਚਰਚਾ ‘ਚ ਹੈ।

ਇਮਰਾਨ ਖਾਨ ਨੇ ਕਿਹਾ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਵਿਚ ਸੱਚੀਂ-ਮੁੱਚੀ ਖ਼ਿਲਾਰਾ ਪਾ ਦਿੱਤਾ ਹੈ।

ਇਮਰਾਨ ਨੇ 2001 ਵਿਚ ਅਮਰੀਕਾ ਦੇ ਅਫ਼ਗਾਨਿਸਤਾਨ ’ਚ ਜਬਰੀ ਦਾਖਲ ਹੋਣ ਦੇ ਮੰਤਵਾਂ ਉਤੇ ਵੀ ਸਵਾਲ ਉਠਾਏ ਤੇ ਉਸ ਤੋਂ ਬਾਅਦ ਕਮਜ਼ੋਰੀ ਦੀ ਹਾਲਤ ’ਚ ਤਾਲਿਬਾਨ ਨਾਲ ਗੱਲਬਾਤ ਕਰਨ ਦੇ ਕਈ ਯਤਨਾਂ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆਂਦਾ।

ਇਸ ਤੋਂ ਇਲਾਵਾ ਇਮਰਾਨ ਖਾਨ ਨੇ ਅਮਰੀਕਾ ‘ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਵੀ ਲਗਾਏ।ਜ਼ਿਕਰਯੋਗ ਹੈ ਕਿ ਤਾਲਿਬਾਨ ਨੇ 1996 ਤੋਂ ਲੈ ਕੇ 2001 ਤੱਕ ਅਫ਼ਗਾਨਿਸਤਾਨ ਉਤੇ ਰਾਜ ਕੀਤਾ ਸੀ।

ਖਾਨ ਨੇ ਅਮਰੀਕਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਮਸਲੇ ਦਾ ਹੱਲ ਫ਼ੌਜੀ ਰਸਤੇ ਰਾਹੀਂ ਕੱਢਣ ਦੀ ਕੋਸ਼ਿਸ਼ ਕੀਤੀ, ਜਦ ਕਿ ਅਜਿਹਾ ਕੋਈ ਹੱਲ ਨਹੀਂ ਸੀ, ਅਸੀਂ ਅਫ਼ਗਾਨਿਸਤਾਨ ਦੇ ਇਤਿਹਾਸ ਨੂੰ ਜਾਣਦੇ ਹਾਂ।

ਉਨ੍ਹਾਂ ਕਿਹਾ ਕਿ ਜਦ ਤੱਕ ਅਮਰੀਕਾ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਸ ਮਸਲੇ ਦਾ ਕੋਈ ਫ਼ੌਜੀ ਹੱਲ ਨਹੀਂ ਹੈ ਉਦੋਂ ਤੱਕ ਅਮਰੀਕਾ ਤੇ ਨਾਟੋ ਮੁਲਕਾਂ ਦੀ ਸਮਝੌਤਾ ਕਰਨ ਦੀ ਤਾਕਤ ਖ਼ਤਮ ਹੋ ਚੁੱਕੀ ਸੀ।

ਇਮਰਾਨ ਖਾਨ ਨੇ ਕਿਹਾ ਕਿ ਤਾਲਿਬਾਨ ਹੁਣ ਆਪਣੇ ਆਪ ਨੂੰ ਜਿੱਤਿਆ ਹੋਇਆ ਸਮਝ ਰਿਹਾ ਹੈ।

ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਸਿਆਸੀ ਤੌਰ ’ਤੇ ਹੀ ਕੱਢਿਆ ਜਾ ਸਕਦਾ ਹੈ ਤੇ ਤਾਲਿਬਾਨ ਯਕੀਨੀ ਤੌਰ ’ਤੇ ਸਰਕਾਰ ਦਾ ਹਿੱਸਾ ਬਣੇਗਾ।

ਉਧਰ ਦੂਸਰੇ ਪਾਸੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅਫ਼ਗਾਨਿਸਤਾਨ ‘ਚ ਤਾਲਿਬਾਨ ਦੀ ਜਿੱਤ ਨੂੰ ਪੂਰੀ ਦੁਨੀਆ ਦੇ ਮੁਸਲਮਾਨਾਂ ਦੀ ਜਿੱਤ ਦੱਸਿਆ ਹੈ।

Spread the love