ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਭਰਮਾਊ ਜਾਣਕਾਰੀਆਂ ਫੈਲਾਉਣ ਦੇ ਦੋਸ਼ ਲਗਾਏ ਨੇ।

ਜੋਅ ਬਾਇਡਨ ਦਾ ਕਹਿਣਾ ਕਿ 2022 ‘ਚ ਅਮਰੀਕੀ ਪ੍ਰਤੀਨਿਧੀ ਸਭਾ ਤੇ ਸੂਬਿਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਕਰਕੇ ਉਨ੍ਹਾਂ ‘ਚ ਅੜਿੱਕੇ ਢਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਸਾਰੇ ਲਈ ਜੋ ਬਾਇਡਨ ਨੇ ਰਾਸ਼ਟਰਪਤੀ ਪੁਤਿਨ ‘ਤੇ ਦੋਸ਼ ਮੜੇ ਨੇ । ਅਮਰੀਕੀ ਰਾਸ਼ਟਰਪਤੀ ਨੇ ਕਿਹਾ ਜੇਕਰ ਇਹੀ ਹਾਲਾਤ ਰਹੇ ਤਾਂ ਸਥਿਤੀ ਖ਼ਤਰਨਾਕ ਬਣ ਸਕਦੀ ਹੈ।

ਇਸ ਤੋਂ ਇਲਾਵਾ ਜੋ ਬਾਇਡਨ ਨੇ ਰੈਨਸਮਵੇਅਰ ਦੇ ਹਮਲਿਆਂ ‘ਤੇ ਚਿੰਤਾ ਵੀ ਪ੍ਰਗਟਾਈ।

ਇਨ੍ਹਾਂ ਹਮਲਿਆਂ ‘ਚ ਸਾਇਬਰ ਅਪਰਾਧੀਆਂ ਨੇ ਡਾਟਾ ਚੋਰੀ ਕੀਤੇ ਜਾਣ ਤੇ ਉਨ੍ਹਾਂ ਲਈ ਮੋਟੀ ਰਕਮ ਫਿਰੌਤੀ ‘ਚ ਮੰਗੀ।

ਬਾਇਡਨ ਨੇ ਇਹ ਗੱਲ ਆਫਿਸ ਆਫ ਅਮੈਰੀਕਨ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਓਡੀਐੱਨਆਈ) ਦੇ ਦਫ਼ਤਰ ‘ਚ ਰੈਗੂਲਰ ਬ੍ਰੀਫਿੰਗ ਦੌਰਾਨ ਕਹੀ।

Spread the love