ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕਰੋਨਾ ਦੇ 43,509 ਨਵੇਂ ਮਾਮਲੇ ਆਏ ਹਨ।

ਉੱਥੇ ਹੀ 38,465 ਮਰੀਜ਼ ਠੀਕ ਹੋਏ ਹਨ। ਦੱਸ ਦੇਈਏ ਕਿ ਇੱਕ ਦਿਨ ‘ਚ ਕੋਵਿਡ-19 ਦੇ 43,509 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 3,15,28,114 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਕਰੋਨਾ ਕਾਰਨ 640 ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 4,22,662 ਹੋ ਗਈ। ਪੰਜਾਬ ਵਿੱਚ ਹੁਣ ਤੱਕ ਕਰੋਨਾ ਕਾਰਨ 16286 ਜਾਨਾਂ ਜਾ ਚੁੱਕੀਆਂ ਹਨ।

Spread the love