ਸੰਸਦ ਦਾ ਅੱਜ ਦਾ ਦਿਨ ਵੀ ਹੰਗਾਮੇ ਭਰਿਆ ਰਿਹਾ।
ਪਰਚੇ ਉਡਾਣ ‘ਤੇ ਅੱਜ ਫਿਰ ਜ਼ਬਰਦਸਤ ਹੰਗਾਮਾ ਹੋਇਆ ।
ਇਸ ਦੌਰਾਨ ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਸੰਸਦ ’ਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨੀ ਹੋਵੇਗੀ।
ਉਨ੍ਹਾਂ ਕਿਹਾ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਮੈਨੂੰ ਸਦਨ ਦੀ ਮਰਿਯਾਦਾ ਬਣਾਏ ਰੱਖਣ ਲਈ ਉਨ੍ਹਾਂ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨੀ ਹੋਵੇਗੀ। ਸਦਨ ਦੇ ਕੁਝ ਮੈਂਬਰ ਅਜਿਹੀਆਂ ਘਟਨਾਵਾਂ ਨੂੰ ਦੁਹਰਾ ਰਹੇ ਹਨ ਜੋ ਸੰਸਦ ਦੇ ਨਿਯਮਾਂ ਵਿਰੁੱਧ ਹੈ।
ਸਰਕਾਰ ਨੇ ਲੋਕਸਭਾ ’ਚ ਦੋ ਹੋਰ ਰਾਜਸਭਾ ’ਚ ਇੱਕ ਬਿੱਲ ਪਾਸ ਕਰਕੇ ਇਹ ਸਾਫ਼ ਸੰਦੇਸ਼ ਦੇ ਦਿੱਤਾ ਹੈ ਕਿ ਵਿਰੋਧੀਆਂ ਦੇ ਦਬਾਅ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ। ਉਥੇ ਹੀ, ਵਿਰੋਧੀ ਧਿਰ ਦੇ ਹੰਗਾਮੇ ਦੇ ਚੱਲਦਿਆਂ ਦੋਵੇਂ ਸਦਨਾਂ ਨੂੰ ਰੱਦ ਕਰਨਾ ਪਿਆ। ਵਿਰੋਧੀ ਧਿਰ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਸਰਕਾਰ ਚਰਚਾ ਲਈ ਤਿਆਰ ਨਹੀਂ ਹੋਵੇਗੀ ਉਦੋਂ ਤੱਕ ਸੰਸਦ ਦਾ ਸੰਗ੍ਰਾਮ ਠੱਪ ਨਹੀਂ ਹੋਵੇਗਾ।