ਪੀ.ਵੀ. ਸਿੰਧੂ ਨੇ ਡੈਨਮਾਰਕ ਦੀ ਮੀਆ ਬਲਿਚਫੈਲਡ ਨੂੰ ਬੈਡਮਿੰਟਨ ‘ਚ 21-15, 21-13 ਨਾਲ ਹਰਾ ਕੇ ਕੁਆਰਟਰ ਫਾਇਨਲ ‘ਚ ਜਗ੍ਹਾ ਬਣਾ ਲਈ ਹੈ।

ਅੱਜ ਖੇਡੇ ਗਏ ਮਹਿਲਾ ਸਿੰਗਲਜ਼ ਦੇ ਰਾਊਂਡ ਆਫ 16 ਮੁਕਾਬਲੇ ਵਿੱਚ ਸਿੰਧੂ ਬੇਹਤਰੀਨ ਫਾਰਮ ਵਿੱਚ ਦਿਖਾਈ ਦਿੱਤੀ।

ਸਿੰਧੂ ਨੇ ਆਪਣੀ ਵਿਰੋਧੀ ਖਿਡਾਰਨ ਨੂੰ ਆਪਣੇ ‘ਤੇ ਹਾਵੀ ਹੋਣ ਦਾ ਮੌਕਾ ਨਹੀਂ ਦਿੱਤਾ। ਪੀਵੀ ਸਿੰਧੂ ਨੇ ਪਹਿਲੇ ਹੀ ਗੇਮ ਵਿੱਚ ਇਸ ਮੈਚ ‘ਤੇ ਆਪਣਾ ਦਬਦਬਾ ਬਣਾ ਲਿਆ ਅਤੇ ਤਾਕਤਵਰ ਸਮੈਸ਼ ਅਤੇ ਕੰਟਰੋਲ ਦੇ ਦਮ ‘ਤੇ ਹੀ 11-6 ਦੀ ਲੀਡ ਹਾਸਲ ਕਰ ਲਈ।

ਇਸ ਤੋਂ ਬਾਅਦ ਮੀਆ ਨੇ ਵਾਪਸੀ ਕਰਦਿਆਂ ਸਿੰਧੂ ਨੂੰ ਚੁਨੌਤੀ ਦੇਣ ਦੀ ਕੋਸ਼ਿਸ਼ ਕੀਤੀ ਪਰ ਅਖੀਰ ਵਿੱਚ ਸਿੰਧੂ ਨੇ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਪਹਿਲਾ ਗੇਮ 21-15 ਨਾਲ ਆਪਣੇ ਨਾਂਅ ਕਰ ਲਿਆ।

Spread the love