ਭਾਰਤ ਨੇ ਡਿਫੈਂਡਿੰਗ ਚੈਂਪੀਅਨ ਹਾਕੀ ਟੀਮ ਅਰਜਨਟੀਨਾ ਨੂੰ 3-1 ਗੋਲਾਂ ਦੇ ਫਰਕ ਨਾਲ ਹਰਾ ਕੇ ਦੂਸਰੇ ਨੰਬਰ ‘ਤੇ ਜਗ੍ਹਾ ਬਣਾ ਲਈ ਹੈ।

ਭਾਰਤ ਵੱਲੋਂ ਵਰੁਨ ਕੁਮਾਰ,ਹਰਮਨਪ੍ਰੀਤ ਸਿੰਘ ਤੇ ਵਿਵੇਕ ਸਾਗਰ ਪ੍ਰਸਾਦ ਨੇ 1-1 ਗੋਲ ਕਰ ਟੀਮ ਦਾ ਸਕੋਰ ਤਿੰਨ ਗੋਲ ਤੱਕ ਪਹੁੰਚਾਇਆ।

ਅਰਜਨਟੀਨ ਵੱਲੋਂ ਖੇਡ ਦੇ 48ਵੇਂ ਮਿੰਟ ਵਿੱਚ ਇਕਲੌਤਾ ਗੋਲ ਸ਼ੱਥ ਕੈਸੇਲਾ ਨੇ ਕੀਤਾ।ਭਾਰਤ ਨੇ ਵਿਰੋਧੀ ਟੀਮ ਨੂੰ ਭਾਰੀ ਪੈਣ ਦਾ ਮੌਕਾ ਨਹੀ ਦਿੱਤਾ।

ਭਾਰਤ ਨੇ ਓਲੰਪਿਕ ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਆਸਟ੍ਰੇਲੀਆ ਹੱਥੋਂ 7-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਇਲਾਵਾ ਨਿਊਜ਼ੀਲੈਂਡ ਤੋਂ ਭਾਰਤ ਨੇ 3-2 ਅਤੇ ਸਪੇਨ ਤੋਂ 3-0 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ।

ਭਾਰਤ ਨੇ ਭਲਕੇ ਮੇਜ਼ਬਾਨ ਜਾਪਾਨ ਨਾਲ ਪੂਲ ਦਾ ਅੰਤਮ ਮੈਚ ਖੇਡਣਾ ਹੈ।

Spread the love