ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਮੁਲਾਜ਼ਮ ਫਰੰਟ ਦੇ ਇੰਚਾਰਜ ਸ: ਮਿੱਠੂ ਸਿੰਘ ਕਾਹਨੇਕੇ ਦੀ ਅਗਵਾਈ ਵਿੱਚ ਪਾਰਟੀ ਦੇ ਮੁਲਾਜ਼ਮ ਫ਼ਰੰਟ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਸੰਯੁਕਤ ਮੁਲਾਜ਼ਮ ਫਰੰਟ ਦੇ ਆਹੁਦੇਦਾਰਾਂ ਦਾ ਐਲਾਨ ਕੀਤਾ ਗਿਆ।
ਜਿਸ ਵਿੱਚ ਸ: ਅਵਤਾਰ ਸਿੰਘ ਸ਼ੇਰਗਿੱਲ ਨੂੰ ਸੰਯੁਕਤ ਮੁਲਾਜ਼ਮ ਫਰੰਟ ਦਾ ਕਨਵੀਨਰ, ਸ: ਗੁਰਸਿਮਰਤ ਸਿੰਘ ਜਖੇਪਲ, ਸ: ਕਰਮਜੀਤ ਸਿੰਘ ਢੀਂਡਸਾ ਨੂੰ ਕੋ-ਕਨਵੀਨਰ, ਸ: ਕੇਵਲ ਸਿੰਘ ਸੇਰੋਂ ਅਤੇ ਸੁਰਿੰਦਰਪਾਲ ਮਿੱਤਲ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ `ਤੇ ਬੋਲਦਿਆਂ ਸ: ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਪਾਰਟੀ ਦਾ ਮੁਲਾਜ਼ਮ ਫਰੰਟ ਪੰਜਾਬ ਦੇ ਮੁਲਾਜ਼ਮ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰੇਗਾ ਅਤੇ ਸਰਕਾਰ ਤੱਕ ਮੁਲਾਜ਼ਮਾਂ ਦੀ ਆਵਾਜ਼ ਬੁਲੰਦ ਕਰੇਗਾ।
ਇਸ ਮੀਟਿੰਗ ਵਿੱਚ ਮਾਸਟਰ ਦਲਜੀਤ ਸਿੰਘ ਪੀ.ਏ, ਸ: ਹਰਵਿੰਦਰ ਸਿੰਘ ਚੱਠਾ,ਮੰਨੂੰ ਬਡਰੁਖਾਂ, ਸ: ਰਣਧੀਰ ਸਿੰਘ ਨਲੀਨਾ, ਸ: ਗੁਰਜੰਟ ਸਿੰਘ ਦੁਗਾ, ਸ: ਪਰਮਿੰਦਰ ਸਿੰਘ ਸੁਨਾਮ, ਸ: ਬਲਵਿੰਦਰ ਸਿੰਘ ਜਖੇਪਲ,ਸ: ਤਰਣਜੀਤ ਸਿੰਘ ਸਿੱਧੂ, ਸ: ਰਾਜਦੀਪ ਸਿੰਘ ਬਰੇਟਾ, ਸ: ਬਿਕਰਮਜੀਤ ਸਿੰਘ ਛਾਜਲੀ, ਸ: ਕ੍ਰਿਸ਼ਣ ਸਿੰਘ ਜਖੇਪਲ, ਸ: ਨਿਰਮਲ ਸਿੰਘ ਵੇਰਕਾ, ਸ: ਚਰਨਜੀਤ ਸਿੰਘ ਸਮਾਨਾ ਅਤੇ ਸੁਰਜੀਤ ਖਾਨ ਆਦਿ ਮੌਜੂਦ ਸਨ।