ਭਾਰਤੀ ਮਹਿਲਾ ਹਾਕੀ ਟੀਮ ਨੇ ਕਈ ਵਾਰ ਹਾਰਨ ਤੋਂ ਬਾਅਦ ਆਖ਼ਰੀ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਪਹਿਲੇ ਤਿੰਨ ਮੈਚਾਂ ‘ਚ ਹਾਰ ਤੋਂ ਬਾਅਦ ਅਖ਼ੀਰਲੇ ਮਿੰਟ ‘ਚ ਨਵਨੀਤ ਕੌਰ ਦੇ ਗੋਲ ਦੀ ਸਹਾਇਤਾ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾ ਕੇ ਟੋਕੀਉ ਉਲੰਪਿਕ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ।

ਨਵਨੀਤ ਕੌਰ ਨੇ ਮੈਚ ਦਾ ਇਕਲੌਤਾ ਗੋਲ 57ਵੇਂ ਮਿੰਟ ‘ਚ ਕੀਤਾ। ਭਾਰਤ ਨੂੰ ਤਿੰਨ ਮੈਚਾਂ ‘ਚ ਦੁਨੀਆਂ ਦੀ ਨੰਬਰ ਇੱਕ ਟੀਮ ਨੀਦਰਲੈਂਡ ਨੇ 5-1 ਨਾਲ, ਜਰਮਨੀ ਨੇ 2-0 ਨਾਲ ਅਤੇ ਬ੍ਰਿਟੇਨ ਨੇ 4-1 ਨਾਲ ਹਰਾ ਦਿੱਤਾ ਗਿਆ।

Spread the love