ਟੋਕਿਓ ਉਲਪਿੰਕ ਤੋਂ ਭਾਰਤ ਨੂੰ ਵੱਡੀ ਖੁਸ਼ਖਬਰੀ ਮਿਲੀ ਹੈ।

ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ।

ਪੀ.ਵੀ. ਸਿੰਧੂ ਨੇ ਮੈਚ ਵਿੱਚ ਜਾਪਾਨ ਦੀ ਖਿਡਾਰਨ ਅਕਾਨਾ ਯਾਮਾਗੁਚੀ ਨੂੰ 21-13, 22-20 ਨਾਲ ਹਰਾਇਆ ਹੈ ।

ਭਾਰਤ ਨੂੰ ਇੱਕ ਹੋਰ ਉਲੰਪਿਕ ਤਗਮਾ ਮਿਲਣਾ ਪੱਕਾ ਹੋ ਗਿਆ ਹੈ। ਇਸ ਤੋਂ ਪਹਿਲਾਂ, ਇੱਕ ਪਾਸੜ ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਡੈਨਮਾਰਕ ਦੀ ਮੀਆਂ ਬਲਿਚਫੈਲਟ ਨੂੰ ਸਿੱਧੇ ਮੈਚ ਵਿੱਚ ਹਰਾ ਕੇ ਆਖਰੀ ਅੱਠ ‘ਚ ਜਗ੍ਹਾ ਬਣਾਈ ਸੀ।

Spread the love