ਸਾਊਦੀ ਅਰਬ ਦੀ ਸਰਕਾਰਨੇ ਵੱਡਾ ਫੈਸਲਾ ਲੈਂਦਿਆਂ ਸੈਲਾਨੀਆਂ ਲਈ ਬਾਰਡਰ ਖੋਲ ਦਿੱਤੇ ਹਨ।

ਸਰਕਾਰ ਨੇ 17 ਮਹੀਨਿਆਂ ਬਾਅਦ ਇਹ ਫੈਸਲਾ ਲ਼ਿਆ। ਇਸ ਨਾਲ ਕੁੱਝ ਪਾਬੰਦੀਆਂ ਵੀ ਰਹਿਣਗੀਆ।

ਅਸਲ ‘ਚ ਵੈਕੀਸਨ ਦੀਆਂ ਦੋਵੇਂ ਡੋਜ਼ ਲੈਣ ਵਾਲੇ ਵਿਦੇਸ਼ੀ ਸੈਲਾਨੀਆਂ ਲਈ ਆਪਣੇ ਬੋਰਡਰ ਖੋਲ੍ਹੇ ਨੇ।

ਕੋਵਿਡ ਮਹਾਂਮਾਰੀ ਤੋਂ ਬਾਅਦ ਸਾਊਦੀ ਅਰਬ ਨੇ ਸਾਰੇ ਵਿਦੇਸ਼ੀ ਸੈਲਾਨੀਆਂ ਦੇ ਦੇਸ਼ ਆਉਣ ‘ਤੇ ਰੋਕ ਲਾ ਦਿੱਤੀ ਸੀ ਜਿਸ ਨਾਲ ਪਿਛਲੇ ਦੋ ਸਾਲ ਦੌਰਾਨ ਇੱਕ ਵੀ ਵਿਦੇਸ਼ੀ ਸੈਲਾਨੀ ਹੱਜ ‘ਚ ਸ਼ਾਮਲ ਨਹੀਂ ਹੋ ਸਕਿਆ।

ਹਾਲਾਂਕਿ ਸਾਊਦੀ ਅਰਬ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਮਰਾ ‘ਤੇ ਪਾਬੰਦੀ ਲੱਗੀ ਰਹੇਗੀ ਜਾਂ ਇਸ ‘ਚ ਕੋਈ ਛੋਟ ਦਿੱਤੀ ਜਾਵੇਗੀ।

ਹਰ ਸਾਲ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਸਾਊਦੀ ਅਰਬ ਉਮਰਾ ਲਈ ਜਾਂਦੇ ਹਨ।

Spread the love