ਵਿਸ਼ਵ ਸਿਹਤ ਸੰਗਠਨ (WHO) ਨੇ ਕਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ (Delta Variant) ਬਾਰੇ ਤਾਜ਼ਾ ਅਲਰਟ ਜਾਰੀ ਕੀਤਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਅਲਰਟ ਜਾਰੀ ਕਰਦਿਆਂ ਕਿਹਾ ਕਿ ਕੋਵਿਡ-19 ਦਾ ਡੈਲਟਾ ਵੇਰੀਐਂਟ ਦੁਨੀਆ ਦੇ ਸਾਰੇ ਦੇਸ਼ਾਂ ਲਈ ਇੱਕ ਚੇਤਾਵਨੀ ਹੈ। ਵਿਸ਼ਵ ਸਿਹਤ ਸੰਗਠਨ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਹੀ ਭਾਰਤ ‘ਚ ਪਾਇਆ ਗਿਆ ਤੇਜ਼ੀ ਨਾਲ ਫੈਲਣ ਵਾਲਾ ਇਹ ਵੇਰੀਐਂਟ ਹੁਣ 132 ਦੇਸ਼ਾਂ ਅਤੇ ਖੇਤਰਾਂ ‘ਚ ਸਾਹਮਣੇ ਆਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਹਾਲਾਤ ਵਿਗੜ ਜਾਣ, ਉਸ ਤੋਂ ਪਹਿਲਾਂ ਇਸ ‘ਤੇ ਕਾਬੂ ਪਾਉਣਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਡਾਇਰੈਕਟਰ ਮਾਈਕਲ ਰਿਆਨ ਨੇ ਕਿਹਾ ਕਿ ਡੈਲਟਾ ਵੇਰੀਐਂਟ ਇੱਕ ਚੇਤਾਵਨੀ ਹੈ। ਇਹ ਇੱਕ ਕਾਲ ਟੂ ਐਕਸ਼ਨ ਹੈ ਜਿਸ ਨੂੰ ਅਸੀਂ ਹੋਰ ਜ਼ਿਆਦਾ ਖ਼ਤਰਨਾਕ ਵੇਰੀਐਂਟ ਸਾਹਮਣੇ ਆਉਣ ਤੋਂ ਪਹਿਲਾਂ ਸਮਝਮਾ ਪਵੇਗਾ।

ਰਿਆਨ ਨੇ ਕਿਹਾ ਕਿ ਹਾਲਾਂਕਿ ਡੈਲਟਾ ਵੇਰੀਐਂਟ ਨੇ ਕਈ ਦੇਸ਼ਾਂ ਵਿਚ ਹਾਲਾਤ ਬੇਕਾਬੂ ਕਰ ਦਿੱਤੇ ਹਨ, ਪਰ ਟ੍ਰਾਂਸਮਿਸ਼ਨ ਨੂੰ ਕਾਬੂ ਹੇਠ ਲਿਆਉਣ ਲਈ ਸਿੱਧੂ ਉਪਾਅ ਹਾਲੇ ਵੀ ਕੰਮ ਕਰ ਰਹੇ ਹਨ ਜਿਵੇਂ ਸੋਸ਼ਲ ਡਿਸਟੈਂਸਿੰਗ, ਮਾਸਕ ਪਾਉਣਾ, ਹੱਥਾਂ ਦੀ ਸਫਾਈ ਆਦਿ। ਇਸ ਤੋਂ ਇਲਾਵਾ WHO ਮੁਖੀ ਟੇਡ੍ਰੋਸ ਅਦਨੋਮ ਘੇਬੀਅਸ ਨੇ ਕਿਹਾ ਕਿ ਕੋਰੋਨਾ ਦੇ ਹੁਣ ਤਕ ਚਾਰ ਵੇਰੀਐਂਟ ਪਾਏ ਗਏ ਹਨ ਜਿਹੜੇ ਚਿੰਤਾਜਣਕ ਹਨ। ਟੇਡਰੋਸ ਨੇ ਕਿਹਾ ਕਿ WHO ਦੇ 6 ਖੇਤਰਾਂ ‘ਚੋਂ ਪੰਜ ‘ਚ ਪਿਛਲੇ ਚਾਰ ਹਫ਼ਤਿਆਂ ‘ਚ ਐਵਰੇਜ ਇਨਫੈਕਸ਼ਨ 80 ਫੀ਼ਸਦ ਵਧੀ ਹੈ।

Spread the love