ਅਫ਼ਗ਼ਾਨਿਸਤਾਨ ਦੀ ਹਵਾਈ ਫ਼ੌਜ ਨੇ ਤਾਲਿਬਾਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਜਿਸ ਦੌਰਾਨ ਕਈ ਹਵਾਈ ਹਮਲੇ ਕੀਤੇ ਗਏ।

ਇਹਨਾਂ ਹਮਲਿਆਂ ਦੌਰਾਨ ਅਫ਼ਗ਼ਾਨ ਹਵਾਈ ਫੌਜ ਨੇ 254 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜਦਕਿ 97 ਤੋਂ ਜ਼ਿਆਦਾ ਅੱਤਵਾਦੀ ਜ਼ਖਮੀ ਦੱਸੇ ਜਾ ਰਹੇ ਹਨ।

ਅਫ਼ਗ਼ਾਨ ਫੌਜ ਨੇ 24 ਘੰਟਿਆਂ ਦੇ ਅੰਦਰ ਕਾਬੁਲ, ਕੰਧਾਰ, ਕੁੰਦੁਜ਼, ਹੇਰਾਤ, ਹੇਲਮੰਡ ਤੇ ਗਜ਼ਨੀ ਸਮੇਤ ਅੱਤਵਾਦੀਆਂ ਦੇ 13 ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਅੱਤਵਾਦੀਆਂ ਦੇ ਖਿਲਾਫ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ।

ਇਸ ਕਾਰਵਾਈ ਵਿੱਚ ਵੱਡੀ ਮਾਤਰਾ ਵਿੱਚ ਲੱਦਿਆ ਇੱਕ ਵਾਹਨ ਉਡਾ ਦਿੱਤਾ ਗਿਆ।

ਇਸ ਦੌਰਾਨ ਅਫ਼ਗਾਨ ਫ਼ੌਜ ਨੇ 13 ਆਈਈਡੀਜ਼ ਨੂੰ ਵੀ ਨਾਕਾਮ ਕੀਤਾ ਹੈ। ਕੱਲ੍ਹ ਵੀ, ਏਅਰ ਫੋਰਸ ਨੇ ਕੰਧਾਰ ਦੇ ਇੱਕ ਇਲਾਕੇ ਵਿੱਚ ਤਾਲਿਬਾਨ ਅੱਤਵਾਦੀਆਂ ਦੇ ਬੰਕਰਾਂ ਨੂੰ ਨਿਸ਼ਾਨਾ ਬਣਾਇਆ ਸੀ।ਇਸ ਕਾਰਵਾਈ ਵਿੱਚ 10 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।

ਇਸ ਤੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਗੱਲ ਕਰੀਏ ਤਾਂ ਉਨਹਾਂ ਕਿਹਾ ਸੀ ਕਿ 2 ਦਹਾਕੇ ਪਹਿਲਾ ਅਫਗਾਨਿਸਤਾਨ ਤੋਂ ਅਲ-ਕਾਇਦਾ ਦੇ ਅਤੱਵਾਦੀਆਂ ਦੇ ਹਮਲੇ ਤੋਂ ਬਾਅਦ ਜੋ ਨੀਤੀ ਤੈਅ ਹੋਈ ਸੀ, ਅਮਰੀਕਾ ਉਸ ਨਾਲ ਬੱਝਿਆ ਹੋਇਆ ਨਹੀਂ ਰਹਿ ਸਕਦਾ।

20 ਸਾਲਾ ’ਚ ਇਕ ਹਜ਼ਾਰ ਅਰਬ ਡਾਲਰ ਖ਼ਰਚ ਹੋਏ, 2,448 ਅਮਰੀਕੀ ਸੈਨਿਕ ਮਾਰੇ ਗਏ ਅਤੇ 20,722 ਜ਼ਖ਼ਮੀ ਹੋਏ।

Spread the love