ਪੰਜਾਬ ਵਿੱਚ ਕਾਂਗਰਸ ਸਰਕਾਰ ਦੇ 5 ਸਾਲ ਪੂਰੇ ਹੋਣ ‘ਤੇ ਆਏ ਹਨ,ਤੇ ਅਖੀਰਲੇ ਦਿੰਨਾਂ ਵਿੱਚ ਜਦੋਂ ਕਾਂਗਰਸ ਦਾ ਕਲੇਸ਼ ਸੁਲਝਿਆ ਤਾਂ ਸਰਕਾਰ ਦਾ ਧਿਆਨ ਮੁੱਦਿਆਂ ਵੱਲ ਨੂੰ ਹੋ ਗਿਆ।

ਅੱਜ ਪੰਜਾਬ ਦੇ ਕੱਚੇ ਮੁਲਾਜ਼ਮਾਂ ਲਈ ਵੱਡੀ ਖਬਰ ਆਈ ਹੈ, ਹੁਣ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਤਿਆਰੀ ‘ਚ ਹੈ। ਜਿਸ ‘ਚ 66 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਤੇ ਨਾਲ ਹੀ ਕੈਪਟਨ ਵੱਲੋਂ ਰਾਜਪਾਲ ਵੀਪੀ ਸਿੰਘ ਬਦਨੌਰ (V. P. Singh Badnore) ਨਾਲ ਮੁਲਾਕਾਤ ਕੀਤੀ ਗਈ।

ਇਸ ਮੁਲਾਕਾਤ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ ,ਕਿਉਂਕਿ ਮੰਨ੍ਹਿਆ ਜਾ ਰਿਹਾ ਹੈ ,ਕਿ ਮਾਨਸੂਨ ਸੈਸ਼ਨ ‘ਚ ਵੱਡੇ ਮੁੱਦਿਆਂ ਨੂੰ ਸੁਲਝਾਇਆ ਜਾ ਸਕਦਾ ਹੈ। ਜਿਵੇਂ ਕਿ ਦਲਿਤ ਭਾਈਚਾਰੇ ਲਈ ਵੱਖਰਾ ਬਿੱਲ, ਬਿਜਲੀ ਸਮਝੋਤਿਆਂ ਖ਼ਿਲਾਫ਼ ਵੱਡਾ ਫ਼ੈਸਲਾ ਤੇ ਨਾਲ ਹੀ 3 ਖੇਤੀ ਕਾਨੂੰਨਾਂ ‘ਤੇ ਜੋ ਮਤਾ ਪੰਜਾਬ ਸਰਕਾਰ ਲੈ ਕੇ ਆਈ ਸੀ, ਉਸ ‘ਤੇ ਰਾਜਪਾਲ ਦੇ ਦਸਤਖਤਾਂ ਵਾਲਾ ਮੁੱਦਾ ਵੀ ਨਬੇੜਿਆ ਜਾ ਸਕਦਾ ਹੈ ।

ਮੁਲਾਕਾਤ ਵੇਲੇ ਕੈਪਟਨ ਨਾਲ ਓੁਨ੍ਹਾਂ ਦੇ ਵਜੀਰ ਬ੍ਰਹਮ ਮੋਹਿੰਦਰਾ ਵੀ ਮੌਜੂਦ ਰਹੇ, ਇਹ ਵੀ ਚਰਚਾ ਚੱਲ ਰਹੀ ਕਿ ਜਲਦ ਪੰਜਾਬ ਕੈਬਿਨਟ ‘ਚ ਫੇਰਬਦਲ ਹੋ ਸਕਦਾ ਹੈ ,ਜਿਸ ਕਾਰਨ ਸੁੰਹ ਚੁੱਕ ਸਮਾਗਮ ਦਾ ਸਮਾਂ ਮੰਗਣ ਲਈ ਵੀ ਇਸ ਮੁਲਾਕਾਤ ਨੂੰ ਸਮਝਿਆ ਜਾ ਸਕਦਾ ਹੈ ।

Spread the love