ਜਿੱਥੇ ਬੀਜੇਪੀ ਦਾ ਪੰਜਾਬ ਭਰ ‘ਚ ਵਿਰੋਧ ਹੋ ਰਿਹਾ ਹੈ ,ਓਥੇ ਹੀ ਦੂਜੇ ਪਾਸੇ, 2022 ਵਿਧਾਨ ਸਭਾ ਚੋਣਾਂ ਲਈ ਬੀਜੇਪੀ ਆਪਣੀ ਪਾਰਟੀ ‘ਚ ਨਵੀਆਂ ਜੋਆਇਨਿੰਗਾਂ ਕਰਵਾ ਰਹੀ ਹੈ।

ਇਸ ਦੇ ਹੀ ਚਲਦਿਆ ਅੱਜ ਅਮਨਜੋਤ ਕੌਰ ਰਾਮੂਵਾਲੀਆ, ਬਲਵੰਤ ਰਾਮੂਵਾਲੀਆ ਦੀ ਧੀ ਬੀਜੇਪੀ ‘ਚ ਸ਼ਾਮਲ ਹੋਈ ਹੈ, ਤੇ ਇਸਦੇ ਨਾਲ ਅਕਾਲੀ ਦਲ ਦੇ 6 ਆਗੂ ਵੀ ਬੀਜੇਪੀ ‘ਚ ਸ਼ਾਮਲ ਹੋਏ ਹਨ। ਬੀਜੇਪੀ ਦਫ਼ਤਰ ਦਿੱਲੀ ‘ਚ ਇੰਨ੍ਹਾਂ ਆਗੂਆਂ ਦੀ ਜਵਾਇਨਿੰਗ ਕਰਵਾਈ ਗਈ, ਇਸ ਮੌਕੇ ਭਾਜਪਾ ਨੇ ਦਾਅਵਾ ਕੀਤਾ ਕਿ ਇਹ ਸਾਰੇ ਆਗੂ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹੋਕੇ ਪਾਰਟੀ ‘ਚ ਸ਼ਾਮਲ ਹੋਏ ਹਨ।

ਗੁਰਪ੍ਰੀਤ ਸਿੰਘ, ਚੰਦ ਸਿੰਘ ਚੱਠਾ, ਚੇਤਨ ਮੋਹਨ ਜੋਸ਼ੀ, ਬਲਜਿੰਦਰ ਸਿੰਘ ਡਕੋਹਾ, ਪ੍ਰੀਤਮ ਸਿੰਘ ਸ਼ਾਮਲ ਹੋਏ। ਆਪਣੀ ਬੇਟੀ ਦਾ ਬੀਜੇਪੀ ‘ਚ ਸ਼ਾਮਲ ਹੋਣਾ ਪਸੰਦ ਨਹੀਂ ਆਇਆ, ਜਿਸ ‘ਤੇ ਓਨ੍ਹਾਂ ਕਿਹਾ ਕਿ ਮੇਰੀ ਧੀ ਨੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਓਨ੍ਹਾਂ ਦੀ ਧੀ ਬੀਜੇਪੀ ਛੱਡ ਦੇਵੇ। ਜਿਸ ‘ਤੇ ਬਲਵੰਤ ਰਾਮੂਵਾਲੀਆ ਦੀ ਧੀ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਬੱਚੀ ਨਹੀਂ ਹੈ, ਚੰਗਾ ਮਾੜਾ ਸਮਝਦੀ ਹੈ

Spread the love