ਪਹਿਲੀ ਵਾਰ ਉਲੰਪਿਕਸ ਵਿੱਚ ਗਈ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਡਿਸਕਸ ਥਰੋਅਰ (Discus Thrower) ‘ਚ ਛੇਵੇਂ ਸਥਾਨ ’ਤੇ ਰਹੀ ਹੈ। ਬੇਸ਼ੱਕ ਭਾਰਤ ਦੀ ਡਿਸਕਸ ਥਰੋਅਰ ਕੋਈ ਮੈਡਲ ਨਹੀਂ ਜਿੱਤ ਸਕੀ। ਪਰ ਫ਼ਿਰ ਵੀ ਕਮਲਪ੍ਰੀਤ ਕੌਰ ਨੇ ਫਾਈਨਲ ‘ਚ 6ਵੇਂ ਗੇੜ ਤੋਂ ਬਾਅਦ ਸਭ ਤੋਂ ਵਧੀਆ ਸਕੋਰ 63.70 ਦਾ ਰਿਹਾ ਹੈ। ਕਮਲਪ੍ਰੀਤ ਨੇ ਪੰਜਵੇਂ ਵਿਚੋਂ ਦੂਜੇ ਗੇੜ ‘ਚ ਫਾਊਲ ਥਰੋਅ ਕੀਤਾ।

ਪਹਿਲੇ ਗੇੜ ‘ਚ 61.62 ਮੀਟਰ ਅਤੇ ਤੀਜੇ ਗੇੜ ‘ਚ 63.70 ਮੀਟਰ ਦੂਰ ਡਿਸਕਸ ਥਰੋਅ ਕੀਤਾ। ਉਥੇ ਹੀ ਗੱਲ ਕਰਲੀਏ ਪੰਜਵੇ ਦੀ ਤਾਂ ਇਸ ਵਿੱਚ ਗੇੜ ‘ਚ ਕਮਲਪ੍ਰੀਤ ਨੇ 61.37 ਮੀਟਰ ਦੂਰ ਡਿਸਕਸ ਥਰੋਅ ਕੀਤਾ। ਮਹਿਲਾ ਡਿਸਕਸ ਥਰੋਅ ਵਿਚ ਅਮਰੀਕਾ ਦੀ ਆਲਮੈਨ ਵੈਲੇਰੀ ਨੇ 68.98 ਮੀਟਰ ਥਰੋਅ ਦੇ ਨਾਲ ਗੋਲਡ ਮੈਡਲ ਜਿੱਤਿਆ ਹੈ।

ਤੁਹਾਨੂੰ ਦੱਸ ਦੇਈਏ ਡਿਸਕਸ ਥਰੋਅਰ ਵਿੱਚ ਸੋਨ ਤਗਮਾ ਅਮਰੀਕਾ ਦੀ ਵੈਲੇਰੀ ਆਲਮੈਨ ਨੇ ਜਿੱਤਿਆ (Gold medal won by Valerie Allman of the United States

) ,ਜਦਕਿ ਚਾਂਦੀ ਦਾ ਤਗਮਾ ਜਰਮਨੀ ਦੀ ਕ੍ਰਿਸਟੀਨ ਪੁਡੇਂਜ਼ ਨੇ ਜਿੱਤਿਆ(silver medal won by Christine Pudens of Germany)। ਕਾਂਸੀ ਦਾ ਤਗਮਾ ਕਿਊਬਾ ਦੇ ਯਾਈਮੇ ਪੇਰੇਜ਼ ਦੇ ਨਾਂ ਗਿਆ ਹੈ( Bronze medal won by Yamae Perez of Cuba)

Spread the love