ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਭਾਰਤ ਦੀ ਪੰਜ ਦਿਨਾਂ ਯਾਤਰਾ ‘ਤੇ ਨੇ।

ਮੰਨਿਆ ਜਾ ਰਿਹਾ ਕਿ ਉਹ ਦੁਵੱਲੇ ਵਪਾਰਕ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਬਾਰੇ ਭਾਰਤੀ ਆਗੂਆਂ ਨਾਲ ਗੱਲਬਾਤ ਕਰਨਗੇ।

ਇਸ ਤੋਂ ਇਲਾਵਾ ਐਬਟ 6 ਅਗਸਤ ਤੱਕ ਭਾਰਤੀ ਮੰਤਰੀਆਂ, ਕਾਰੋਬਾਰੀਆਂ ਅਤੇ ਹੋਰ ਹਸਤੀਆਂ ਨਾਲ ਮੁਲਾਕਾਤ ਕਰਨਗੇ।

ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫਾਰੇਲ ਏਓ ਨੇ ਕਿਹਾ ਕਿ ਉਹ ਹਾਈ ਕਮਿਸ਼ਨਰ ਨੇ ਕਿਹਾ ਕਿ ਆਸਟਰੇਲੀਆ, ਭਾਰਤ ਨਾਲ ਵਪਾਰ ਅਤੇ ਨਿਵੇਸ਼ ਦੇ ਸਬੰਧਾਂ ਨੂੰ ਹੋਰ ਅਗਾਂਹ ਲੈ ਕੇ ਜਾਣਾ ਚਾਹੁੰਦਾ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਐਬਟ ਦੌਰਾ ਕਰ ਰਹੇ ਹਨ।

Spread the love