ਸੀਬੀਐੱਸਈ ( CBSE) 10ਵੀਂ ਦੇ ਨਤੀਜੇ ਅੱਜ ਦੁਪਹਿਰੇ 12 ਵਜੇ ਐਲਾਨੇ ਜਾਣਗੇ। ਸੀਬੀਐੱਸਈ ਬੋਰਡ 10ਵੀਂ ਦੇ ਨਤੀਜੇ ਦਾ ਐਲਾਨ ਰਿਜ਼ਲਟ ਪੋਰਟਲ cbseresults.nic.in ‘ਤੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬੋਰਡ ਦੇ ਪ੍ਰੀਖਿਆ ਕੰਟਰੋਲਰ ਨੇ ਸ਼ੁੱਕਰਵਾਰ 30 ਜੁਲਾਈ 2021 ਨੂੰ ਜਾਣਕਾਰੀ ਦਿੱਤੀ ਸੀ ਕਿ ਸੀਬੀਐੱਸਈ ਜਮਾਤ 10ਵੀਂ ਦੇ ਰਿਜ਼ਲਟ 2021 ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾਵੇਗਾ।

ਦੂਜੇ ਪਾਸੇ CBSE ਨੇ ਨਤੀਜੇ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਆਪਣਾ ਰੋਲ ਨੰਬਰ ਤਿਆਰ ਰੱਖਣ। ਸੀਬੀਐੱਸਈ ਬੋਰਡ 10ਵੀਂ ਰਿਜ਼ਲਟ 2021 ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਨੂੰ ਰਿਜ਼ਲਟ ਪੇਜ ‘ਤੇ ਆਪਣਾ ਰੋਲ ਨੰਬਰ ਭਰ ਕੇ ਸਬਮਿਟ ਕਰਨਾ ਪਵੇਗਾ। ਇਸ ਤੋਂ ਬਾਅਦ ਹੀ ਉਹ ਆਪਣਾ ਸੀਬੀਐੱਸਈ 10ਵੀਂ ਦਾ ਨਤੀਜਾ ਤੇ ਸਕੋਰ ਕਾਰਡ ਸਕ੍ਰੀਨ ‘ਤੇ ਦੇਖ ਅਤੇ ਪ੍ਰਿੰਟ ਕਰ ਸਕਣਗੇ।

ਦੱਸ ਦੇਈਏ ਕਿ ਸੀਬੀਐੱਸਈ ਦੀ ਜਮਾਤ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਮਹਾਂਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਸੀ ਤੇ ਇਸ ਕਾਰਨ ਵਿਦਿਆਰਥੀਆਂ ਦੇ ਐਡਮਿਟ ਕਾਰਡ ਜਾਰੀ ਨਹੀਂ ਕੀਤੇ ਗਏ ਸਨ। ਅਜਿਹੇ ‘ਚ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਰੋਲ ਨੰਬਰ ਜਾਣਨ ਲਈ ਆਨਲਾਈਨ ਫੈਸਿਲਟੀ ਹਾਲ ਹੀ ‘ਚ ਐਕਟਿਵ ਕੀਤੀ ਹੈ ਜਿਸ ਦੇ ਜ਼ਰੀਏ ਵਿਦਿਆਰਥੀ ਆਪਣਾ ਰੋਲ ਨੰਬਰ ਜਾਣ ਸਕਦੇ ਹਨ।

Spread the love