ਪਠਾਨਕੋਟ ਜ਼ਿਲ੍ਹੇ ’ਚ ਅੱਜ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ।

ਹੈਲੀਕਾਪਟਰ ਗੋਤੇ ਖਾਂਦਾ ਹੋਇਆ ਸਿੱਧਾ ਰਣਜੀਤ ਸਾਗਰ ਡੈਮ’ਚ ਡਿੱਗ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਹਾਦਸੇ ਦਾ ਸ਼ਿਕਾਰ ਹੋਏ ਫੌਜ ਦੇ ਹੈਲੀਕਾਪਟਰ ਵਿੱਚ ਇੱਕ ਪਾਇਲਟ ਅਤੇ ਸਹਿ-ਪਾਇਲਟ ਸਵਾਰ ਸਨ। ਪਰ ਹਾਦਸੇ ਤੋਂ ਪਹਿਲਾਂ ਹੀ, ਦੋਵੇਂ ਇਸ ਹਾਦਸੇ ਤੋਂ ਬਚਣ ਵਿੱਚ ਕਾਮਯਾਬ ਰਹੇ। ਪੁਲਿਸ ਤੇ ਪ੍ਰਸ਼ਾਸਨਿਕ ਅਮਲਾ ਮੌਕੇ ’ਤੇ ਪਹੁੰਚ ਗਏ । ਸੈਨਾ ਦਾ ਜਵਾਨ ਵੀ ਮੌਕੇ ’ਤੇ ਪਹੁੰਚ ਗਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ।

ਹਾਦਸਾ ਅੱਜ ਸਵੇਰੇ 10.20 ਵਜੇ ਯਾਨੀ ਮੰਗਲਵਾਰ ਸਵੇਰੇ ਵਾਪਰਿਆ। ਫੌਜ ਦੇ ਏਵਨ ਸਕੁਐਡਰਨ ਦੇ ਇਸ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਣ ਭਰੀ। ਹੈਲੀਕਾਪਟਰ ਰਣਜੀਤ ਸਾਗਰ ਡੈਮ ਦੇ ਬਹੁਤ ਨੇੜੇ ਸੀ ਜਦੋਂ ਇਹ ਹਾਦਸਾਗ੍ਰਸਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਹਾੜੀ ਨਾਲ ਟਕਰਾਉਣ ਕਾਰਨ ਹੈਲੀਕਾਪਟਰਸਿੱਧਾ ਡੈਮ ਵਿੱਚ ਡਿੱਗ ਗਿਆ।

Spread the love