ਸ਼ੇਅਰ ਬਾਜ਼ਾਰ (Stock market) ਵਿੱਚ ਉਤਾਰ ਚੜ੍ਹਾਅ ਅਕਸਰ ਚੱਲਦਾ ਰਹਿੰਦਾ ਹੈ ਇਹ ਇੱਕ ਆਮ ਗੱਲ ਹੈ।

ਹਾਲ ਹੀ ਦੇ ਮਹੀਨਿਆਂ ‘ਚ ਅਮਰੀਕੀ ਡਾਲਰ (American Dollar )ਦੇ ਮੁਕਾਬਲੇ ਰੁਪਿਆ ਜ਼ਿਆਦਾਤਰ ਕਮਜ਼ੋਰ ਹੋਇਆ ਹੈ। ਮਾਹਰਾਂ ਮੁਤਾਬਿਕ (According to Experts) ਅਮਰੀਕੀ ਮੁਦਰਾ ਦੀ ਮਜ਼ਬੂਤੀ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਕੋਵਿਡ ਮਹਾਂਮਾਰੀ ਦੇ ਫੈਲਣ ਨਾਲ ਭਾਰਤੀ ਰੁਪਏ ‘ਤੇ ਦਬਾਅ ਵਧੇਗਾ ਅਤੇ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਡਿੱਗ ਕੇ 76-76 ਦੇ ਪੱਧਰ ‘ਤੇ ਆ ਸਕਦਾ ਹੈ।

ਆਰਥਿਕ ਅਨਿਸ਼ਚਿਤਤਾ(Economic Uncertainty) ਵਿਚਾਲੇ ਰੁਪਿਆ ਹਾਲ ਹੀ ਦੇ ਮਹੀਨਿਆਂ ‘ਚ ਏਸ਼ੀਆਈ ਮੁਦਰਾਵਾਂ ‘ਚ ਇੱਕ ਹੈ, ਅਤੇ ਡਿੱਗਣ ਤੋਂ ਪਹਿਲਾਂ ਮੌਜੂਦਾ ਪੱਧਰ ਦੇ ਆਲੇ ਦੁਆਲੇ ਇੱਕਸਾਰਤਾ(Consistency) ਵੇਖਣ ਨੂੰ ਮਿਲ ਸਕਦੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਡਾਲਰ- ਭਾਰਤੀ ਰੁਪਏ ਦਾ ਨਜ਼ਰੀਆ ਨੇੜਲੇ ਸਮੇਂ ਵਿਚ 73.50 ਦੇ ਪੱਧਰ ਦੇ ਨਾਲ ਮੰਦਾ ਬਣਿਆ ਹੋਇਆ ਹੈ। ਲੰਮੇ ਸਮੇਂ ‘ਚ ਇਹ ਡਿੱਗ ਕੇ 75.50-76 ਦੇ ਪੱਧਰ ਤੱਕ ਜਾ ਸਕਦਾ ਹੈ ਅਤੇ ਸਾਲ ਦੇ ਅੰਤ ਤੱਕ 77 ਦੇ ਪੱਧਰ ਨੂੰ ਵੀ ਛੂਹ ਸਕਦਾ ਹੈ। ਮਾਹਰਾਂ ਮੁਤਾਬਿਕਯੂਐਸ ਫੈਡਰਲ ਰਿਜ਼ਰਵ (US Federal Reserve ) ਦੁਆਰਾ ਦਰਾਂ ਬਾਰੇ ਨੀਤੀਗਤ ਫੈਸਲਾ ਅਤੇ ਬਿਡੇਨ ਪ੍ਰਸ਼ਾਸਨ ਦਾ ਚੀਨ ਪ੍ਰਤੀ ਰੁਖ ਰੁਪਏ ਦੇ ਅੱਗੇ ਵਧਣ ਦੇ ਫੈਸਲੇ ਵਿਚ ਮਹੱਤਵਪੂਰਣ ਭੂਮਿਕਾ ਨਿਭਾਵੇਗਾ।

ਮੋਤੀਲਾਲ ਓਸਵਾਲ (Motilal Oswal) ਵਿੱਤੀ ਸੇਵਾਵਾਂ ਦੇ ਵਿਦੇਸ਼ੀ ਮੁਦਰਾ ਅਤੇ ਸਰਾਫਾ ਵਿਸ਼ਲੇਸ਼ਕ ਗੌਰੰਗ ਸੋਮਈਆ ਨੇ ਕਿਹਾ, “ਯੂਐਸ ਫੈਡਰਲ ਰਿਜ਼ਰਵ ਨੇ ਆਪਣੀ ਪਿਛਲੀ ਨੀਤੀ ਮੀਟਿੰਗ ‘ਚ ਕਾਹਲੀ ਕੀਤੀ ਸੀ।

ਪਰ ਡਾਲਰ ਦੀ ਅਸਥਿਰਤਾ ਮਹਿੰਗਾਈ, ਵਿਕਾਸ ਅਤੇ ਬਾਂਡ ਕੱਟ ਪ੍ਰੋਗਰਾਮ ਨੂੰ ਲੈ ਕੇ ਕੇਂਦਰੀ ਬੈਂਕ ਦੇ ਰੁਖ਼ ਤੋਂ ਡਾਲਰ ਦਾ ਉਤਰਾਅ ਚੜ੍ਹਾਅ ਤੈਅ ਹੋਵੇਗਾ। ਐਲਕੇਪੀ ਸਿਕਉਰਿਟੀਜ਼ ਦੇ ਸੀਨੀਅਰ ਰਿਸਰਚ ਐਨਾਲਿਸਟ (Senior Research Analyst at LKP Securities) ​ਜਤਿਨ ਤ੍ਰਿਵੇਦੀ ਨੇ ਕਿਹਾ ਕਿ ਡਾਲਰ ਇੰਡੈਕਸ 90 ਅੰਕ ਤੋਂ ਉੱਪਰ ਸਥਿਰ ਹੋਣ ਕਾਰਨ ਲੰਬੇ ਸਮੇਂ ਤੋਂ ਰੁਪਏ ਦੇ ਲਈ ਰੁਝਾਨ ਕਮਜੋਰ ਹੋ ਜਾਵੇਗਾ।

ਇਸ ਤੋਂ ਇਲਾਵਾ, ਕੱਚੇ ਤੇਲ ਦੀ ਉੱਚ ਕੀਮਤ ਅਤੇ ਕੋਵਿਡ ਮਹਾਂਮਾਰੀ ਦੇ ਕਾਰਨ ਰੁਪਏ ‘ਤੇ ਦਬਾਅ ਪਿਆ ਹੈ।

Spread the love