ਹਾਕੀ ‘ਚ ਪੁਰਸ਼ ਟੀਮ ਦੀ ਹਾਰ ਤੋਂ ਬਾਅਦ ਹੁਣ ਸਾਰਿਆਂ ਦੀ ਨਜ਼ਰ ਕੁਸ਼ਤੀ ‘ਤੇ ਟਿਕੀ ਹੋਈ ਸੀ।

ਕੁਸ਼ਤੀ ‘ਚ ਵੀ ਭਾਰਤ ਦੇ ਹੱਥ ਨਾਕਾਮੀ ਹੀ ਲੱਗੀ। ਭਾਰਤ ਦੀ ਸੋਨਮ ਮਲਿਕ ਮਹਿਲਾ ਫ੍ਰੀਸਟਾਈਲ ਈਵੈਂਟ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਸੋਨਮ ਮਲਿਕ ਫ੍ਰੀਸਟਾਇਲ (62 ਕਿਲੋ ਵਰਗ) ਮੈਚ ਹਾਰ ਗਈ ਹੈ। ਉਸਨੂੰ ਮੰਗੋਲੀਆ ਦੀ ਬੋਲੋਰਟੁਆ ਨੇ ਹਰਾਇਆ ਹੈ। ਮੈਚ ਦੀ ਸ਼ੁਰੂਆਤ ‘ਚ ਸੋਨਮ ਮਲਿਕ ਮੋਹਰੀ ਸੀ, ਪਰ ਬੋਲੋਰਟੁਆ ਨੇ ਵਾਪਸੀ ਕਰਦਿਆਂ ਸਕੋਰ 2-2 ਨਾਲ ਬਰਾਬਰ ਕਰ ਦਿੱਤਾ।

ਬੋਲੋਰਟੁਆ ਨੇ 2 ਤਕਨੀਕੀ ਅੰਕ ਪ੍ਰਾਪਤ ਕੀਤੇ। ਇਸੇ ਆਧਾਰ ‘ਤੇ ਉਸਨੇ ਜਿੱਤ ਹਾਸਲ ਕੀਤੀ।

Spread the love