ਕਰੋਨਾ ਵਾਇਰਸ ਦੀ ਉਤਪਤੀ ਕਿਵੇਂ ਤੇ ਕਿੱਥੋਂ ਹੋਈ ਇਸ ਗੱਲ ਦੀ ਚਰਚਾ ਸਿਖਰਾਂ ‘ਤੇ ਹੈ। ਕਈ ਦੇਸ਼ ਇਸ ਦੀ ਜਾਂਚ ਦੀ ਮੰਗ ਕਰ ਰਹੇ ਨੇ।

ਬਹੁਤੇ ਦੇਸ਼ਾਂ ਦੀ ਸੂਈ ਚੀਨ ਵੱਲ ਜਾਂਦੀ ਹੈ ਪਰ ਸਿੱਧੇ ਰੂਪ ‘ਚ ਕਹਿਣ ਨੂੰ ਕੋਈ ਤਿਆਰ ਨਹੀਂ।ਹੁਣ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ।

ਰਿਪੋਰਟ ‘ਚ ਖੁਲਾਸਾ ਕੀਤਾ ਗਿਆ ਕਿ ਇਸ ਵਾਇਰਸ ਚੀਨੀ ਲੈਬ ‘ਚ ਹੀ ਤਿਆਰ ਕੀਤਾ ਗਿਆ।

ਦਰਅਸਲ ਰਿਪੋਰਟ ਅਮਰੀਕੀ ਰਿਪਬਲਿਕਨ ਪਾਰਟੀ ਨੇ ਜਾਰੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਹੈ ਕਿ ਚੀਨ ਦੀ ਲੈਬ ਤੋਂ ਕੋਰੋਨਾ ਦੇ ਲੀਕ ਹੋਣ ਦੇ ਬਹੁਤ ਸਾਰੇ ਸਬੂਤ ਹਨ।

ਰਿਪੋਰਟ ਕਹਿੰਦੀ ਹੈ ਕਿ ਵੁਹਾਨ ਲੈਬ ਤੋਂ ਨਾ ਸਿਰਫ ਇਹ ਵਾਇਰਸ ਲੀਕ ਹੋਇਆ, ਬਲਕਿ ਚੀਨੀ ਵਿਿਗਆਨੀਆਂ ਨੇ ਮਨੁੱਖਾਂ ਨੂੰ ਸੰਕਰਮਿਤ ਕਰਨ ਲਈ ਇਸ ਵਾਇਰਸ ਨੂੰ ਮੋਡੀਫਾਈ ਵੀ ਕੀਤਾ।

ਸੀਨੀਅਰ ਰਿਪਬਲਿਕਨ ਨੇਤਾ ਮਾਈਕ ਮੈਕਕਾਲ ਨੇ ਕੋਰੋਨਾ ਦੀ ਉਤਪਤੀ ਬਾਰੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ, ਰਿਪਬਲਿਕਨ ਪਾਰਟੀ ਦਾ ਇਹ ਨਤੀਜਾ ਅਮਰੀਕੀ ਸੁਰੱਖਿਆ ਏਜੰਸੀਆਂ ਤੋਂ ਵੱਖਰਾ ਹੈ।

ਫਿਲਹਾਲ, ਯੂਐਸ ਸੁਰੱਖਿਆ ਏਜੰਸੀਆਂ ਕੋਰੋਨਾ ਦੀ ਉਤਪਤੀ ਬਾਰੇ ਕਿਸੇ ਸਿੱਟੇ ਉਤੇ ਨਹੀਂ ਪਹੁੰਚੀਆਂ ਹਨ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਜਾਂਚ ਦੇ ਹੁਕਮ ਦਿੱਤੇ ਸਨ।ਬਾਇਡਨ ਨੇ ਅਮਰੀਕੀ ਖੁਫੀਆ ਏਜੰਸੀਆਂ ਨੂੰ 90 ਦਿਨਾਂ ਦੇ ਅੰਦਰ ਰਿਪੋਰਟ ਦੇਣ ਦੀ ਗੱਲ ਕਹੀ ਸੀ

Spread the love