ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲੁਧਿਆਣਾ ਤੋਂ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਅਕਾਲੀ ਦਲ ਦੀ ਮਹਿਲਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨਾਂ ਦੇ ਹੱਕ ਵਿਚ ਸੰਸਦ ਦੇ ਬਾਹਰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਕੀਤੀ ਬਦਸਲੂਕੀ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਬਿੱਟੂ ਨੇ ਐਨ ਡੀ ਏ ਸਰਕਾਰ ਦੇ ਬੰਦੇ ਵਜੋਂ ਵਿਹਾਰ ਕੀਤਾ।

ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਇਹ ਸਪਸ਼ਟ ਹੈ ਕਿ ਐਨ ਡੀ ਏ ਸਰਕਾਰ ਅਕਾਲੀ ਦਲ ਤੇ ਬਸਪਾ ਦੇ ਸੰਸਦ ਮੈਂਬਰਾਂ ਵੱਲੋਂ ਤਿੰਨ ਖੇਤੀ ਕਾਨੁੰਨਾਂ ਖਿਲਾਫ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਤੋਂ ਔਖੀ ਹੈ ਤੇ ਸਰਕਾਰ ਨੇ ਬਿੱਟੂ ਨੁੰ ਸਾਬਕਾ ਕੇਂਦਰੀ ਮੰਤਰੀ ਖਿਲਾਫ ਬਦਸਲੂਕੀ ਕਰਨ ਵਾਸਤੇ ਵਰਤਿਆ ਹੈ।

ਡਾ. ਚੀਮਾ ਨੇ ਕਿਹਾ ਕਿ ਇਸ ਕਿਸਮ ਦਾ ਬਦਮਾਸ਼ਾ ਵਾਲਾ ਵਿਹਾਰ ਇਕ ਪੰਜਾਬ ਦੇ ਸਾਥੀ ਐਮ ਪੀ ਨਾਲ ਕਰਨਾ ਬਿੱਟੂ ਲਈ ਸੋਭਦਾ ਨਹੀਂ ਤੇ ਸਾਰੇ ਸੰਸਦ ਮੈਂਬਰ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਅਜਿਹੇ ਵਤੀਰੇ ਦੇ ਖਿਲਾਫ ਹੋਏ ਹਨ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਇਸ ਵੇਲੇ ਕਿਸਾਨਾਂ ਤੇ ਕਿਸਾਨ ਅੰਦੋਲਨ ਨਾਲ ਇਕਜੁੱਟਤਾ ਪ੍ਰਗਟ ਕਰਨ ਦੀ ਹੈ ਪ ਬਿੱਟੂ ਨੇ ਆਪਣੇ ਵਿਹਾਰ ਨਾਲ ਕਿਸਾਨਾਂ ਦੇ ਮੁੱਦੇ ਨੁੰ ਸੱਟ ਮਾਰੀ ਹੈ।

ਡਾ. ਦਲਜੀਤ ਸਿੰ ਚੀਮਾ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦ ੰਸਣ ਕਿ ਕੀ ਉਹਨਾਂ ਨੇ ਹੀ ਤਿੰਨ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਵਿਚ ਵਿਘਨ ਪਾਉਣ ਲਈ ਬਿੱਟੂ ਦੀ ਜ਼ਿੰਮੇਵਾਰੀ ਲਗਾਈ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਉਦੋਂ ਬੇਨਕਾਬ ਕਰ ਦਿੱਤਾ ਸੀ ਜਦੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੋਵਾਂ ਨੇ ਤਿੰਨ ਖੇਤੀ ਬਿੱਲਾਂ ’ਤੇ ਸੰਸਦ ਵਿਚ ਵੋਟਾਂ ਪੈਣ ਸਮੇਂ ਆਪ ਗੈਰ ਹਾਜ਼ਰ ਰਹੇ ਸਨ। ਉਹਨਾਂ ਕਿਹਾ ਕਿ ਇਸੇ ਤਰੀਕੇ ਜਦੋਂ ਰਾਜ ਸਭਾ ਵਿਚ ਬਿੱਲਾਂ ’ਤੇ ਵੋਟਿੰਗ ਹੋਈ ਤਾਂ ਕਾਂਗਰਸ ਦੇ 33 ਸੰਸਦ ਮੈਂਬਰ ਵੋਟਿੰਗ ਤੋਂ ਗੈਰ ਹਾਜ਼ਰ ਹੋ ਗਏ ਤੇ ਬਿੱਲ ਆਸਾਨੀ ਨਾਲ ਪਾਸ ਹੋਣ ਦਿੱਤੇ।

ਅਕਾਲੀ ਆਗੂ ਨੇ ਬਿੱਟੂ ਨੂੰ ਵੀ ਆਖਿਆ ਕਿ ਉਹ ਕਿਹੜੇ ਮੂੰਹ ਨਾਲ ਸਰਦਾਰਨੀ ਹਰਸਿਮਰਤ ਕੌਰ ਬਾਦਲ ਤੋਂ ਸਵਾਲ ਕਰ ਰਹੇ ਹਨ ਜਿਹਨਾਂ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਵਜ਼ਾਰਤ ਦੇ ਮੈਂਬਰ ਵਜੋਂ ਅਸਤੀਫਾ ਦਿੱਤਾ। ਉਹਨਾਂ ਕਿਹਾ ਕਿ ਦੂਜੇ ਪਾਸੇ ਬਿੱਟੂ ਤੇ ਕਾਂਗਰਸ ਪਾਰਟੀ ਨੇ ਲੋਕ ਸਭਾ ਵਿਚ ਬਿੱਲ ਦੇ ਖਿਲਾਫ ਵੋਟਾਂ ਪਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਬਿੱਟੂ ਨੁੰ ਆਪਣੇ ਕੀਤੇ ’ਤੇ ਸ਼ਰਮ ਆਉਣੀਚਾਹੀਦੀ ਹੈ ਤੇ ਉਹਨਾਂ ਨੂੰ ਆਪਣੇ ਵਤੀਰੇ ਲਈ ਮੁਆਫੀ ਮੰਗਣੀ ਚਾਹੀਦੀ ਹੈ।

Spread the love