ਭਾਰਤੀ ਮਹਿਲਾ ਹਾਕੀ ਟੀਮ ਦਾ ਫਾਈਨਲ ‘ਚ ਜਾਣ ਦਾ ਸੁਫ਼ਨਾ ਅਰਜਨਟੀਨਾ ਨੇ ਤੋੜ ਦਿੱਤਾ ਹੈ।
ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਨੇ 2-1 ਨਾਲ ਹਰਾ ਕੇ ਫਾਈਨਲ ‘ਚ ਥਾਂ ਬਣਾਈ ਹੈ।
ਚੌਥੇ ਕੁਆਰਟਰ ‘ਚ ਦੋਵੇਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋਇਆ। ਹਾਰ ਤੋਂ ਬਾਅਦ ਵੀ ਭਾਰਤੀ ਮਹਿਲਾ ਹਾਕੀ ਟੀਮ ਕੋਲ ਇੱਕ ਮੈਡਲ ਜਿੱਤਣ ਦਾ ਮੌਕਾ ਹੈ। ਭਾਰਤੀ ਮਹਿਲਾ ਹਾਕੀ ਟੀਮ ਹੁਣ ਕਾਂਸੀ ਦੇ ਤਮਗੇ ਲਈ ਗ੍ਰੇਟ ਬ੍ਰਿਟੇਨ ਨਾਲ ਖੇਡਣ ਜਾ ਰਹੀ ਹੈ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਨੂੰ ਫੱਸਵੀਂ ਟੱਕਰ ਦਿੱਤੀ ਹੈ। ਭਾਰਤੀ ਕੁੜੀਆਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ।
ਹਾਲਾਂਕਿ ਅਜੇ ਦੁਖੀ ਹੋਣ ਦੀ ਜ਼ਰੂਰਤ ਨਹੀਂ ਹੈ। ਭਾਰਤੀ ਕੁੜੀਆਂ ਤੋਂ ਮੈਡਲ ਦੀ ਉਮੀਦ ਅਜੇ ਬਰਕਰਾਰ ਹੈ। ਹੁਣ ਭਾਰਤੀ ਮਹਿਲਾ ਹਾਕੀ ਟੀਮ ਕਾਂਸੀ ਦੇ ਤਗਮੇ ਲਈ ਬ੍ਰਿਟੇਨ ਨੂੰ 6 ਅਗਸਤ ਨੂੰ ਟੱਕਰ ਦੇਣਗੀਆਂ । ਹਾਲਾਂਕਿ ਇੱਥੇ ਪੰਜਾਬ ਲਈ ਮਾਣ ਮਹਿਸੂਸ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਦੀ ਧੀ ਗੁਰਜੀਤ ਕੌਰ ਦੇ ਸਦਕੇ ਪਹਿਲੀ ਵਾਰ ਭਾਰਤੀ ਮਹਿਲਾ ਹਾਕੀ ਟੀਮ ਉਲੰਪਿਕ ਸੈਮੀਫਾਈਨਲ ‘ਚ ਪਹੁੰਚੀ ਹੈ।
ਉਧਰ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਭਤੀਜੇ ਤੇ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਰਕਾਰੀਆ ਵੱਲੋਂ ਉਲੰਪਿਕ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ‘ਚ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਦੇ ਨਾਮ ‘ਤੇ ਉਸ ਦੇ ਜੱਦੀ ਪਿੰਡ ਮਿਆਦੀਆਂ ਵਿਖੇ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ।