ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੇਹਨਾ ਸੈਮੀਫਾਈਨਲ ‘ਚ ਹਾਰ ਗਈ।
ਲਵਲੀਨਾ ਬੋਰਗੋਹੇਨ ਨੂੰ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਨਾਲ ਸੰਤੁਸ਼ਟ ਹੋਣਾ ਪਿਆ ਹੈ।
ਸੈਮੀਫਾਈਨਲ ਮੁਕਾਬਲੇ ਵਿੱਚ ਲਵਲੀਨਾ ਬੋਰਗੇਹਨਾ (69 ਕਿਲੋਗ੍ਰਾਮ) ਨੂੰ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ਼ ਸੁਰਮੇਨੇਲੀ ਨੇ ਹਰਾ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਮੁੱਕੇਬਾਜ਼ ਲਵਲੀਨਾ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਤੀਜੀ ਮੁੱਕੇਬਾਜ਼ ਬਣ ਗਈ ਹੈ। ਹਾਲਾਂਕਿ, ਵਿਸ਼ਵ ਦੀ ਨੰਬਰ ਇੱਕ ਮੁੱਕੇਬਾਜ਼ ਦੇ ਸਾਹਮਣੇ ਲਵਲੀਨਾ ਨੇ ਚੰਗੀ ਖੇਡ ਦਿਖਾਈ।
ਲਵਲੀਨਾ ਦੇ ਕਾਂਸੀ ਦੇ ਨਾਲ, ਭਾਰਤ ਦੇ ਟੋਕੀਓ ਓਲੰਪਿਕ ਵਿੱਚ ਤਿੰਨ ਤਮਗੇ ਹਨ। ਇਸ ਤੋਂ ਪਹਿਲਾਂ ਵੇਟਲਿਫਟਿੰਗ ‘ਚ ਮੀਰਾਬਾਈ ਚਾਨੂੰ ਨੇ ਚਾਂਦੀ, ਜਦੋਂ ਕਿ ਬੈਡਮਿੰਟਨ ‘ਚ ਪੀਵੀ ਸਿੰਧੂ ਨੇ ਕਾਂਸੀ ਤਗਮਾ ਜਿੱਤਿਆ ਹੈ। ਲਵਲੀਨਾ ਦਾ ਤਗਮਾ ਪਿਛਲੇ 9 ਸਾਲਾਂ ‘ਚ ਭਾਰਤ ਦਾ ਓਲੰਪਿਕ ਮੁੱਕੇਬਾਜ਼ੀ ‘ਚ ਪਹਿਲਾਂ ਤਗਮਾ ਹੈ