ਮੁੱਕੇਬਾਜ਼ ਲਵਲੀਨਾ ਬੋਰਗੇਹਨਾ (Boxer Lovleena Borghehna) ਨੇ ਕਾਂਸੀ ਦਾ ਮੈਡਲ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।

ਤੇ ਹੁਣ ਮੁੱਕੇਬਾਜ਼ ਲਵਲੀਨਾ ਬੋਰਗੇਹਨਾ ਦੇ ਮੈਚ ਤੋਂ ਬਾਅਦ ਹੁਣ ਦੇਸ਼ ਦੀਆਂ ਨਜ਼ਰਾਂ ਕੁੜੀਆਂ ਦੀ ਹਾਕੀ ਟੀਮ ’ਤੇ ਟਿਕੀਆਂ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਭਾਰਤੀ ਕੁੜੀਆਂ ਦੀ ਹਾਕੀ ਟੀਮ ਪਹਿਲਾਂ ਹੀ ਇਤਿਹਾਸ ਰਚ ਚੁੱਕੀ ਹੈ ਤੇ ਹੁਣ ਉਸ ਦਾ ਟੀਚਾ ਟੋਕੀਉ ਉਲੰਪਿਕ ਖੇਡਾਂ ਦੇ ਸੈਮੀਫ਼ਾਈਨਲ ‘ਚ ਅਰਜਨਟੀਨਾ ਨੂੰ ਹਰਾ ਕੇ ਅਪਣੀਆਂ ਉਪਲਬਧੀਆਂ ਨੂੰ ਚੋਟੀ ’ਤੇ ਪਹੁੰਚਾਉਣਾ ਹੋਵੇਗਾ।

ਆਤਮਵਿਸ਼ਵਾਸ ਨਾਲ ਭਰਪੂਰ 18 ਮੈਂਬਰੀ ਭਾਰਤੀ ਮਹਿਲਾ ਟੀਮ ਨੇ ਸੋਮਵਾਰ ਨੂੰ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਓਲੰਪਿਕ ਦੇ ਸੈਮੀ ਫਾਈਨਲ ਦਾ ਟਿਕਟ ਕਟਾਇਆ ਹੈ।

ਡਰੈਗ ਫਲਿੱਕਰ ਗੁਰਜੀਤ ਕੌਰ ਨੇ 22ਵੇਂ ਮਿੰਟ ਵਿੱਚ ਭਾਰਤ ਨੂੰ ਮਿਲੇ ਇਕਲੌਤੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਜੋ ਅਖ਼ੀਰ ਵਿੱਚ ਫ਼ੈਸਾਲਕੁਨ ਸਾਬਤ ਹੋਇਆ। ਇਸ ਮੈਚ ਤੋਂ ਪਹਿਲਾਂ ਸਾਰੇ ਹਾਲਾਤ ਰਾਣੀ ਰਾਮਪਾਲ ਦੀ ਅਗਵਾਈ ਅਤੇ ਸੋਰਡ ਮਾਰਿਨ ਦੀ ਕੋਚਿੰਗ ਵਾਲੀ ਟੀਮ ਦੇ ਖ਼ਿਲਾਫ਼ ਸਨ। ਭਾਰਤੀ ਕੁੜੀਆਂ ਦੀ ਹਾਕੀ ਟੀਮ ਦਾ ਉਲੰਪਿਕ ‘ਚ ਇਸ ਤੋਂ ਪਹਿਲਾਂ ਚੋਟੀ ਦਾ ਪ੍ਰਦਰਸ਼ਨ ਮਾਸਕੋ ਉਲੰਪਿਕ 1980 ‘ਚ ਰਿਹਾ ਸੀ ਜਦੋਂ ਉਹ 6 ਟੀਮਾਂ ਵਿਚੋਂ ਚੌਥੇ ਸਥਾਨ ’ਤੇ ਰਹੀ ਸੀ।

Spread the love