ਭਾਰਤੀ ਖਿਡਾਰੀਆਂ ਨੇ ਟੋਕੀਓ ਓਲੰਪਿਕ ਵਿੱਚ ਪੂਰਾ ਅੱਡੀ -ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।

ਇੱਕ ਤੋਂ ਬਾਅਦ ਇੱਕ ਖਿਡਾਰੀ ਇਤਿਹਾਸ ਰਚ ਰਿਹਾ ਹੈ, ਤੇ ਦੇਸ਼ ਵਾਸੀਆਂ ਨੂੰ ਇਨ੍ਹਾਂ ‘ਤੇ ਪੂਰਾ ਮਾਣ ਹੈ।

ਹੁਣ ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਟੋਕੀਓ ਓਲੰਪਿਕ ਵਿੱਚ ਇਤਿਹਾਸ ਰਚਦਿਆਂ ਅੱਜ ਸੈਮੀ-ਫਾਈਨਲ ਮੁਕਾਬਲੇ ਵਿੱਚ ਕਜ਼ਾਖਸਤਾਨ ਦੇ ਪਹਿਲਵਾਨ ਨੂੰ ਮਾਤ ਦੇ ਕੇ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ।

ਮੈਚ ਵਿੱਚ ਰਵੀ ਦਹੀਆ ਨੇ 7 ਅੰਕਾਂ ਨਾਲ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾਈ ਹੈ। ਰਵੀ ਨੇ ਪਹਿਲੇ ਗੇੜ ਵਿਚ 2-1 ਦੀ ਲੀਡ ਲੈ ਲਈ। ਹਾਲਾਂਕਿ ਇਸ ਤੋਂ ਬਾਅਦ ਉਹ 7 ਅੰਕਾਂ ਨਾਲ ਪਿੱਛੇ ਰਹਿ ਗਿਆ।ਪਰ ਸ਼ਾਨਦਾਰ ਵਾਪਸੀ ਕਰਨ ਤੋਂ ਬਾਅਦ, ਰਵੀ ਦਹੀਆ ਨੇ ਟੋਕੀਉ ਉਲੰਪਿਕਸ ‘ਚ ਸੈਮੀਫਾਈਨਲ ‘ਚ ਜਿੱਤ ਹਾਸਲ ਕਰ ਕੇ ਆਪਣਾ ਸਿਲਵਰ ਦਾ ਮੈਡਲ ਪੱਕਾ ਕਰ ਲਿਆ ਹੈ।

ਜਦੋਂ ਕਿ ਭਾਰਤ ਨੂੰ ਰਵੀ ਦਹੀਆ ਨੇ ਟੋਕੀਉ ਵਿਚੋਂ ਚੌਥਾ ਮੈਡਲ ਦਿਵਾਇਆ। ਇਸ ਤੋਂ ਪਹਿਲਾਂ ਰਵੀ ਦਹੀਆ ਨੇ ਤਕਨੀਕੀ ਕੁਸ਼ਲਤਾ ਦੇ ਆਧਾਰ ‘ਤੇ ਦੋਵੇਂ ਮੈਚ ਜਿੱਤੇ ਸਨ। ਦਹੀਆ ਨੇ ਪਹਿਲੇ ਗੇੜ ‘ਚ ਕੋਲੰਬੀਆ ਦੇ ਟਿਗੁਏਰੋਸ ਅਰਬਾਨੋ ਅਸਕਰ ਐਡਵਰਡੋ ਨੂੰ 13-2 ਨਾਲ ਹਰਾਉਣ ਤੋਂ ਬਾਅਦ ਬੁਲਗਾਰੀਆ ਦੇ ਜੌਰਜੀ ਵੈਲੇਨਟੀਨੋਵ ਵੈਂਜੇਲੋਵ ਨੂੰ 14.4 ਨਾਲ ਹਰਾਇਆ। ਅਜਿਹੀ ਸਥਿਤੀ ਵਿੱਚ ਉਸ ਨੂੰ ਫਾਈਨਲ ਮੈਚ ਵਿੱਚ ਪ੍ਰਵੇਸ਼ ਦਾ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਸੀ।

Spread the love