ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਟੀਮ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦਿਆਂ ਟੀਮ ਨੂੰ ਜਿੱਤਣ ਦੀ ਵਧਾਈ ਦਿੱਤੀ ਹੈ।

ਕੈਪਟਨ ਨੇ ਕਿਹਾ ਹੈ ਕਿ ਇਸ ਟੀਮ ਨੇ ਸਾਨੂੰ 41 ਸਾਲਾਂ ਬਾਅਦ ਮੈਡਲ ਦਿੱਤਾ ਹੈ।

ਸਾਨੂੰ ਟੀਮ ਦੇ ਸਾਰੇ ਮੈਂਬਰਾਂ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ 41 ਸਾਲਾਂ ਬਾਅਦ ਕਾਂਸੀ ਦਾ ਤਮਗਾ ਮਿਲਣਾ ਸਾਡੇ ਲਈ ਸੋਨੇ ਦੇ ਤਮਗੇ ਦੇ ਬਰਾਬਰ ਹੈ। ਸਾਡੇ ਖਿਡਾਰੀਆਂ ਤੇ ਉਹਨਾਂ ਦੇ ਕੋਚਾਂ ਨੂੰ ਬਹੁਤ ਬਹੁਤ ਵਧਾਈ।

ਇਨ੍ਹਾਂ ਹੀ ਨਹੀਂ ਪੰਜਾਬ ਸਰਕਾਰ ਨੇ ਸੂਬੇ ਦੇ ਖਿਡਾਰੀਆਂ ਨੂੰ ਹਾਕੀ ਦੀ ਖੇਡ ਲਈ ਹੋਰ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕਿਆ ਹੈ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਭਾਰਤੀ ਹਾਕੀ ਟੀਮ ਵਿਚਲੇ ਪੰਜਾਬ ਦੇ ਖਿਡਾਰੀਆਂ ਨੂੰ ਇੱਕ -ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।

ਰਾਣਾ ਗੁਰਮੀਤ ਸਿੰਘ ਸੋਢੀ ਨੇ ਟਵੀਟ ਕੀਤਾ, “ਪੰਜਾਬ ਦਾ ਖੇਡ ਮੰਤਰੀ ਹੋਣ ਵਜੋਂ ਕੌਮੀ ਖੇਡ ਨੂੰ ਉਤਸ਼ਾਹਤ ਕਰਨਾ ਤੇ ਜੇਤੂਆਂ ਨੂੰ ਪ੍ਰੇਰਿਤ ਕਰਨਾ ਮੇਰੀ ਜ਼ਿੰਮੇਵਾਰੀ ਅਤੇ ਮਾਣ ਦੀ ਗੱਲ ਹੈ।” ਭਾਰਤ ਨੇ ਵੀਰਵਾਰ ਨੂੰ ਟੋਕੀਓ ਉਲੰਪਿਕਸ (Olympics) ਵਿੱਚ ਜਰਮਨੀ ਉੱਤੇ 5-4 ਦੀ ਰੋਮਾਂਚਕ ਜਿੱਤ ਤੋਂ ਬਾਅਦ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਇਸ ਨਾਲ ਦੇਸ਼ ਨੂੰ 40 ਸਾਲਾਂ ਤੋਂ ਵੱਧ ਸਮੇਂ ਬਾਅਦ ਓਲੰਪਿਕ ਵਿੱਚ ਹਾਕੀ ਦੀ ਖੇਡ ਲਈ ਕੋਈ ਮੈਡਲ ਮਿਲਿਆ ਹੈ।

Spread the love