ਟੋਕੀਓ ਉਲੰਪਿਕ ਤੋਂ ਭਾਰਤ ਲਈ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ।
ਭਲਵਾਨ ਰਵੀ ਕੁਮਾਰ ਦਹੀਆ (Bhalwan Ravi Kumar Dahiya) ਨੇ ਫਾਈਨਲ ਮੁਕਾਬਲੇ ‘ਚ ਸਿਲਵਰ ਮੈਡਲ ਜਿੱਤ ( Won the Silver Medal) ਲਿਆ ਹੈ ।
ਰਵੀ ਦਹੀਆ ਭਾਰਤ ਦੀ ਝੋਲੀ ‘ਚ ਚਾਂਦੀ ਦਾ ਤਗ਼ਮਾ ਪਾਉਣ ਵਾਲੇ ਦੂਜੇ ਭਾਰਤੀ ਪਹਿਲਵਾਨ ਬਣੇ ਹਨ। ਹਾਲਾਂਕਿ, ਉਹ ਸੋਨ ਤਗਮਾ ਨਹੀਂ ਜਿੱਤ ਸਕੇ ਅਤੇ ਇਤਿਹਾਸ ਰਚਣ ਤੋਂ ਖੁੰਝ ਗਏ। ਉਨ੍ਹਾਂ ਨੂੰ ਫਾਈਨਲ ਮੈਚ ਵਿੱਚ ਰੂਸੀ ਪਹਿਲਵਾਨ ਜਾਵੁਰ ਉਗਾਏਵ (Russian wrestler Javur Ugayev ) ਨੇ ਹਰਾਇਆ ਹੈ।
ਰਵੀ ਕੁਮਾਰ ਦਹੀਆ ਨੇ ਆਖਰੀ ਮਿੰਟ ‘ਚ ਕਾਫੀ ਜ਼ੋਰ ਲਾਇਆ ਪਰ ਰੂਸ ਦੇ ਖਿਡਾਰੀ ਜਵੁਰ ਨੇ ਰਵੀ ਨੂੰ ਕੋਈ ਵੀ ਮੌਕਾ ਨਹੀਂ ਦਿੱਤਾ। ਪਰ ਰੂਸੀ ਖਿਡਾਰੀ ਨੇ ਦਹੀਆ ਨੂੰ 7-4 ਨਾਲ ਹਰਾਇਆ। ਭਾਰਤ ਲਈ ਕੁਸ਼ਤੀ ‘ਚ ਸਿਵਲਰ ਮੈਡਲ ਜਿੱਤਣ ਵਾਲੇ ਦੂਜੇ ਪਹਿਲਵਾਨ ਬਣ ਗਏ ਹਨ। ਇਸ ਤੋਂ ਪਹਿਲਾਂ 66 ਕਿੱਲੋ ਭਾਰ ਵਰਗ ‘ਚ ਸੁਸ਼ੀਲ ਕੁਮਾਰ ਨੇ ਸਿਲਵਰ ਜਿੱਤਿਆ ਸੀ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ 2012 ਓਲੰਪਿਕ ‘ਚ ਫਾਈਨਲ ‘ਚ ਪਹੁੰਚ ਕੇ ਸਿਲਵਰ ਮੈਡਲ ਜਿੱਤ ਚੁੱਕੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ 2020 ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪਹਿਲਵਾਨ ਰਵੀ ਦਹੀਆ ਨੂੰ ਵਧਾਈ ਦਿੱਤੀ ਹੈ । ਪੀਐਮ ਮੋਦੀ ਨੇ ਕਿਹਾ, “ਰਵੀ ਕੁਮਾਰ ਦਹੀਆ ਇੱਕ ਸ਼ਾਨਦਾਰ ਪਹਿਲਵਾਨ ਹੈ। ਉਸਦੀ ਲੜਾਈ ਦੀ ਭਾਵਨਾ ਅਤੇ ਦ੍ਰਿੜਤਾ ਸ਼ਾਨਦਾਰ ਹੈ। ਟੋਕੀਓ ਓਲੰਪਿਕ 2020 ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਉਨ੍ਹਾਂ ਨੂੰ ਵਧਾਈ। ਭਾਰਤ ਨੂੰ ਉਨ੍ਹਾਂ ਦੀ ਪ੍ਰਾਪਤੀਆਂ ‘ਤੇ ਬਹੁਤ ਮਾਣ ਹੈ।”
Ravi Kumar Dahiya is a remarkable wrestler! His fighting spirit and tenacity are outstanding. Congratulations to him for winning the Silver Medal at #Tokyo2020. India takes great pride in his accomplishments.
— Narendra Modi (@narendramodi) August 5, 2021
ਤੁਹਾਨੂੰ ਦੱਸ ਦੇਈਏ ਇਸ ਤੋਂ ਪਹਿਲਾਂ ਵੇਟਲਿਫਟਿੰਗ ‘ਚ ਮੀਰਾਬਾਈ ਚਾਨੂ ਨੇ ਚਾਂਦੀ, ਬੈਡਮਿੰਟਨ ‘ਚ ਪੀਵੀ ਸਿੰਧੂ ਨੇ ਕਾਂਸੀ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕਾਂਸੀ ਦਾ ਤਗ਼ਮਾ ਜਿੱਤ ਚੁੱਕੇ ਹਨ।